PA/731219 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਤੁਸੀਂ ਆਪਣੇ ਮਨ ਨੂੰ ਕਾਬੂ ਕਰ ਸਕਦੇ ਹੋ, ਤਾਂ ਤੁਸੀਂ ਆਪਣੇ ਸ਼ਬਦਾਂ ਨੂੰ ਕਾਬੂ ਕਰ ਸਕਦੇ ਹੋ। ਕਾਯ, ਮਨ, ਵਾਕਯ ਹਨ। ਤਿੰਨ ਚੀਜ਼ਾਂ ਹਨ... ਸਾਨੂੰ ਇਹ ਸਰੀਰ ਮਿਲਿਆ ਹੈ, ਅਤੇ ਸਾਨੂੰ ਆਪਣਾ ਮਨ ਮਿਲਿਆ ਹੈ, ਅਤੇ ਅਸੀਂ ਗੱਲ ਕਰ ਰਹੇ ਹਾਂ। ਬੋਲਣਾ ਬਹੁਤ ਮਹੱਤਵਪੂਰਨ ਹੈ। ਤੁਸੀਂ ਸਾਰਾ ਦਿਨ ਅਤੇ ਰਾਤ ਬਕਵਾਸ ਕਰ ਸਕਦੇ ਹੋ, ਅਤੇ ਤੁਸੀਂ ਕ੍ਰਿਸ਼ਨ ਬਾਰੇ ਗੱਲ ਕਰ ਸਕਦੇ ਹੋ ਅਤੇ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰ ਸਕਦੇ ਹੋ, ਉਹੀ ਚੀਜ਼, ਧੁਨੀ। ਇਸ ਲਈ ਜੇਕਰ ਤੁਸੀਂ ਬਕਵਾਸ ਕਰਦੇ ਹੋ, ਤਾਂ ਤੁਸੀਂ ਨਰਕ ਵਿੱਚ ਜਾਂਦੇ ਹੋ। ਅਤੇ ਜੇਕਰ ਤੁਸੀਂ ਕ੍ਰਿਸ਼ਨ ਬਾਰੇ ਗੱਲ ਕਰਦੇ ਹੋ ਅਤੇ ਹਰੇ ਕ੍ਰਿਸ਼ਨ ਮੰਤਰ ਜਪਦੇ ਹੋ, ਤਾਂ ਤੁਸੀਂ ਘਰ ਵਾਪਸ ਚਲੇ ਜਾਂਦੇ ਹੋ, ਭਗਵਾਨ ਧਾਮ ਵਿੱਚ। ਦੇਖੋ ਕਿ ਇਹ ਗੱਲ ਕਰਨ ਕਿੰਨਾ ਮਹੱਤਵਪੂਰਨ ਹੈ।"
731219 - ਪ੍ਰਵਚਨ SB 01.15.41 - ਲਾੱਸ ਐਂਜ਼ਲਿਸ