PA/740118 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪੰਜ ਹਜ਼ਾਰ ਸਾਲ ਪਹਿਲਾਂ ਇਹ ਸ਼੍ਰੀਮਦ-ਭਾਗਵਤਮ ਲਿਖੀ ਗਈ ਸੀ, ਕਲਿਜੁਗ ਦੇ ਲੱਛਣ। ਹੁਣ ਤੁਸੀਂ ਦੇਖੋਗੇ ਕਿ ਇਤਸ ਤਤੋ ਵਾਸ਼ਨ-ਪਾਣ-ਵਾਸ:-ਸਨਾਨ ਹੈ। ਹੁਣ ਹਰ ਜਗ੍ਹਾ, ਪੂਰੀ ਦੁਨੀਆ ਵਿੱਚ, ਨੌਜਵਾਨ ਮੁੰਡੇ ਅਤੇ ਕੁੜੀਆਂ, ਉਹਨਾਂ ਕੋਲ ਕੋਈ ਸਥਿਰਤਾ ਨਹੀਂ ਹੈ ਕਿ ਉਹ ਕਿੱਥੇ ਰਹਿਣਗੇ, ਕਿੱਥੇ ਇਸ਼ਨਾਨ ਕਰਨਗੇ, ਕਿੱਥੇ ਖਾਣਗੇ ਜਾਂ ਉਹ ਕਿਵੇਂ ਸੈਕਸ ਕਰਨਗੇ। ਨਹੀਂ। ਇਹ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ। ਕਿਸੇ ਕੋਲ ਰਹਿਣ ਲਈ ਇੱਕ ਚੰਗੀ ਜਗ੍ਹਾ ਹੋਣੀ ਚਾਹੀਦੀ ਹੈ। ਕਿਸੇ ਕੋਲ ਖਾਣ ਲਈ ਕਾਫ਼ੀ ਵਧੀਆ ਭੋਜਨ ਹੋਣਾ ਚਾਹੀਦਾ ਹੈ। ਨੀਂਦ। ਖਾਣਾ, ਸੌਣਾ, ਸੰਭੋਗ - ਇਹ ਸਰੀਰਕ ਜ਼ਰੂਰਤਾਂ ਹਨ। ਇਸ ਲਈ ਵੈਦਿਕ ਸਭਿਅਤਾ ਵਿੱਚ, ਇਹ ਜ਼ਰੂਰਤਾਂ ਇੱਕ ਨਿਯੰਤ੍ਰਿਤ ਤਰੀਕੇ ਨਾਲ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਆਪਣੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰ ਸਕੇ, ਉਸਦੇ ਨਾਲ ਹੀ, ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣ ਸਕੇ ਅਤੇ ਘਰ ਵਾਪਸ, ਭਗਵਾਨ ਧਾਮ ਵਾਪਸ ਜਾ ਸਕੇ।"
740118 - ਪ੍ਰਵਚਨ SB 01.16.22 - ਹੋਨੋਲੂਲੂ