PA/740123 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਕੋਈ ਅਸਲ ਵਿੱਚ ਕ੍ਰਿਸ਼ਨ ਭਾਵਨਾ ਭਾਵਿਤ ਹੈ, ਤਾਂ ਇਹ ਗੁਣ ਉਸਦੇ ਵਿਅਕਤੀਤਵ ਵਿੱਚ ਦਿਖਾਈ ਦੇਣਗੇ। ਯਸਯਾਸ੍ਤਿ ਭਗਤਿਰ ਭਾਗਵਤੀ ਅਕਿਂਚਨਾ ਸਰਵੈਰ ਗੁਣੈਸ਼ ਤਤ੍ਰ ਸਮਾਸਤੇ ਸੁਰਾਹ (SB 5.18.12)। ਇਹੀ ਪ੍ਰੀਖਿਆ ਹੈ। ਜੇਕਰ ਕੋਈ ਅਸਲ ਵਿੱਚ ਕ੍ਰਿਸ਼ਨ ਭਾਵਨਾ ਭਾਵਿਤਾ ਵਿੱਚ ਉੱਨਤ ਹੈ, ਤਾਂ ਤੁਹਾਨੂੰ ਉਸ ਵਿੱਚ ਕੋਈ ਨੁਕਸ ਨਹੀਂ ਮਿਲੇਗਾ। ਇਹੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਯਸਯਾਸ੍ਤਿ ਭਗਤਿਰ ਭਾਗਵਤੀ ਅਕਿਂਚਨਾ। ਜੇਕਰ ਕਿਸੇ ਕੋਲ ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਪ੍ਰਤੀ ਅਟੱਲ ਵਿਸ਼ਵਾਸ ਅਤੇ ਭਗਤੀ ਹੈ - ਯਸਯਾਸ੍ਤਿ ਭਗਤਿਰ ਭਾਗਵਤੀ ਅਕਿਂਚਨਾ ਸਰਵੈਰ ਗੁਣੈ: - ਸਾਰੇ ਚੰਗੇ ਗੁਣ। ਇਹ ਉਹ ਚੰਗੇ ਗੁਣ ਹਨ, ਜਿਨ੍ਹਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ: ਸਤਯੰ ਸ਼ੌਚਮ, ਸ਼ਮੋ ਦਮ: ਸੰਤੋਸ਼ ਆਰਜਵਮ, ਸਾਮਯਮ, ਵੈਸ਼ਣਵ ਦੇ ਇੰਨੇ ਸਾਰੇ, ਛੱਬੀ ਚੰਗੇ ਗੁਣ ਹਨ। ਇਹ ਚੰਗੇ ਗੁਣ ਪ੍ਰਗਟ ਹੋਣਗੇ। ਫਿਰ ਅਸੀਂ ਸਮਝਦੇ ਹਾਂ, "ਓਹ, ਇੱਥੇ ਅਸਲ ਵਿੱਚ ਇੱਕ ਸ਼ੁੱਧ ਭਗਤ ਹੈ।""
740123 - ਪ੍ਰਵਚਨ SB 01.16.26-30 - ਹੋਨੋਲੂਲੂ