PA/740330 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਸਾਡਾ ਫਰਜ਼ ਹੈ ਕਿ ਅਸੀਂ ਕ੍ਰਿਸ਼ਨ ਦੇ ਸੇਵਕ ਹੋਣ ਦੇ ਨਾਤੇ, ਸੰਕੀਰਤਨ ਲਹਿਰ ਦੀ ਇਸ ਪ੍ਰਕਿਰਿਆ ਦੁਆਰਾ ਸਾਰਿਆਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਈ ਜਗਾਈਏ, ਪਰ ਲੋਕਾਂ ਨੂੰ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਏ ਬਿਨਾਂ, ਵਿਅਕਤੀ ਖੁਦਕੁਸ਼ੀ ਕਰ ਰਿਹਾ ਹੈ - ਉਹ ਆਪਣਾ ਗਲਾ ਕੱਟ ਰਿਹਾ ਹੈ, ਜਾਂ ਜ਼ਹਿਰ ਪੀ ਰਿਹਾ ਹੈ। ਜੇ ਤੁਸੀਂ ਜ਼ਹਿਰ ਪੀਣਾ ਪਸੰਦ ਕਰਦੇ ਹੋ, ਤਾਂ ਕੋਈ ਨਹੀਂ..., ਕੋਈ ਤੁਹਾਨੂੰ ਨਹੀਂ ਰੋਕ ਸਕਦਾ, ਇਹ ਇੱਕ ਤੱਥ ਹੈ। ਜੇ ਤੁਸੀਂ ਆਪਣਾ ਗਲਾ ਆਪਣੇ ਆਪ ਕੱਟਣਾ ਚਾਹੁੰਦੇ ਹੋ, ਤਾਂ ਕੋਈ ਤੁਹਾਨੂੰ ਨਹੀਂ ਰੋਕ ਸਕਦਾ। ਪਰ ਇਹ ਬਹੁਤ ਵਧੀਆ ਕੰਮ ਨਹੀਂ ਹੈ। ਸਾਨੂੰ ਕ੍ਰਿਸ਼ਨ ਨੂੰ ਸਮਝਣ ਲਈ ਇਹ ਮਨੁੱਖੀ ਜੀਵਨ ਮਿਲਿਆ ਹੈ। ਇਹੀ ਸਾਡਾ ਇੱਕੋ ਇੱਕ ਕੰਮ ਹੈ। ਇਹੀ ਚੈਤੰਨਯ ਮਹਾਪ੍ਰਭੂ ਦਾ ਉਪਦੇਸ਼ ਹੈ। ਅਤੇ ਕ੍ਰਿਸ਼ਨ ਭਗਵਦ-ਗੀਤਾ ਵਿੱਚ ਨਿੱਜੀ ਤੌਰ 'ਤੇ ਉਪਦੇਸ਼ ਦੇ ਰਹੇ ਹਨ, ਅਤੇ ਸਾਨੂੰ ਇਨ੍ਹਾਂ ਚੀਜ਼ਾਂ ਦਾ ਲਾਭ ਕਿਉਂ ਨਹੀਂ ਲੈਣਾ ਚਾਹੀਦਾ ਅਤੇ ਆਪਣਾ ਜੀਵਨ ਸਫਲ ਕਿਉਂ ਨਹੀਂ ਬਣਾਉਣਾ ਚਾਹੀਦਾ?"
740330 - ਪ੍ਰਵਚਨ BG 04.10 - ਮੁੰਬਈ