PA/740601 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਜੇਨੇਵਾ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਮ ਵਿਅਕਤੀ, ਉਹ ਪਵਿੱਤਰ ਤੀਰਥ ਸਥਾਨਾਂ 'ਤੇ ਜਾਂਦੇ ਹਨ, ਅਤੇ ਉਹ ਆਪਣੇ ਪਾਪੀ ਕੰਮਾਂ ਨੂੰ ਉੱਥੇ ਪਵਿੱਤਰ ਸਥਾਨ 'ਤੇ ਛੱਡ ਦਿੰਦੇ ਹਨ। ਪਵਿੱਤਰ ਸਥਾਨ 'ਤੇ ਜਾਣ ਦਾ ਇਹੀ ਉਦੇਸ਼ ਹੈ, ਕਿ "ਸਾਰੀ ਜ਼ਿੰਦਗੀ ਦੌਰਾਨ, ਮੈਂ ਜੋ ਵੀ ਪਾਪੀ ਕੰਮ ਕੀਤੇ ਹਨ, ਹੁਣ ਮੈਂ ਉਨ੍ਹਾਂ ਨੂੰ ਇੱਥੇ ਛੱਡ ਦਿੰਦਾ ਹਾਂ, ਅਤੇ ਮੈਂ ਸ਼ੁੱਧ ਹੋ ਜਾਂਦਾ ਹਾਂ।" ਇਹ ਇੱਕ ਤੱਥ ਹੈ। ਵਿਅਕਤੀ ਸ਼ੁੱਧ ਹੋ ਜਾਂਦਾ ਹੈ। ਪਰ ਆਮ ਆਦਮੀ, ਉਹ ਨਹੀਂ ਜਾਣਦਾ ਕਿ ਜੀਵਨ ਨੂੰ ਕਿਵੇਂ ਸ਼ੁੱਧ ਰੱਖਣਾ ਹੈ। ਇਸ ਲਈ ਦੁਬਾਰਾ ਘਰ ਵਾਪਸ ਆਉਂਦਾ ਹੈ ਅਤੇ ਦੁਬਾਰਾ ਪਾਪੀ ਕੰਮ ਕਰਦਾ ਹੈ। ਅਤੇ ਕਈ ਵਾਰ ਉਹ ਦੁਬਾਰਾ ਜਾ ਸਕਦਾ ਹੈ... ਜਿਵੇਂ ਤੁਹਾਡੇ, ਈਸਾਈ ਚਰਚ ਵਿੱਚ, ਉਹ ਹਫਤਾਵਾਰੀ ਚਰਚ ਜਾਂਦੇ ਹਨ, ਅਤੇ ਉਹ, ਜਿਸਨੂੰ ਕਿਹਾ ਜਾਂਦਾ ਹੈ, ਪ੍ਰਾਸਚਿਤ, ਪ੍ਰਾਸਚਿਤ। ਇਸ ਲਈ ਇਸ ਤਰ੍ਹਾਂ ਦਾ ਕੰਮ ਬਹੁਤ ਚੰਗਾ ਨਹੀਂ ਹੈ। ਇੱਕ ਵਾਰ ਸ਼ੁੱਧ ਹੋ ਜਾਣ ਤੋਂ ਬਾਅਦ, ਤੁਸੀਂ ਸ਼ੁੱਧ ਰਹੋ। ਇਸ ਲਈ ਜਦੋਂ ਪਵਿੱਤਰ ਤੀਰਥ ਸਥਾਨ ਆਮ ਆਦਮੀ ਦੀਆਂ ਸਾਰੀਆਂ ਪਾਪੀ ਪ੍ਰਤੀਕ੍ਰਿਆਵਾਂ ਨਾਲ ਢੇਰ ਹੋ ਜਾਂਦੇ ਹਨ, ਇੱਕ ਸੰਤ ਵਿਅਕਤੀ ਜਦੋਂ ਉੱਥੇ ਜਾਂਦਾ ਹੈ, ਤਾਂ ਉਹ ਪਵਿੱਤਰ ਸਥਾਨ ਨੂੰ ਸਾਫ਼ ਕਰ ਦਿੰਦਾ ਹੈ।"
740601 - ਪ੍ਰਵਚਨ SB 01.13.10 - ਜੇਨੇਵਾ