PA/740626 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਲਬੋਰਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੰਨ ਲਓ ਕਿ ਇਸ ਜੀਵਨ ਵਿੱਚ ਮੈਂ ਮਨੁੱਖ ਹਾਂ; ਅਗਲੇ ਜੀਵਨ ਵਿੱਚ ਮੈਂ ਮਨੁੱਖ ਨਹੀਂ ਹੋ ਸਕਦਾ। ਇਹ ਕਥਨ ਅਖ਼ਬਾਰ ਵਾਲੇ ਨੂੰ ਪਸੰਦ ਨਹੀਂ ਆਇਆ। (ਹੱਸਦੇ ਹੋਏ) ਉਸਨੂੰ ਦੱਸਿਆ ਗਿਆ ਸੀ ਕਿ ਅਗਲੇ ਜੀਵਨ ਵਿੱਚ ਤੁਸੀਂ ਜਾਨਵਰ ਬਣ ਸਕਦੇ ਹੋ, ਇਸ ਲਈ ਉਸਨੇ ਮੇਰੇ ਨਾਮ 'ਤੇ ਪ੍ਰਕਾਸ਼ਿਤ ਕੀਤਾ ਹੈ, 'ਸਵਾਮੀ ਜਾਨਵਰ ਬਣ ਸਕਦੇ ਹਨ'। ਨਾਲ ਹੀ ਸਵਾਮੀ ਵੀ ਜਾਨਵਰ ਬਣ ਸਕਦੇ ਹਨ, ਅਖੌਤੀ ਸਵਾਮੀ, ਉਹ ਜਾਨਵਰ ਬਣ ਜਾਣਗੇ। (ਹਾਸਾ) ਤਾਂ ਇਹ ਗਲਤ ਨਹੀਂ ਹੈ। ਪਰ ਅਸੀਂ ਭਗਤ, ਅਸੀਂ ਜਾਨਵਰ ਬਣਨ ਤੋਂ ਨਹੀਂ ਡਰਦੇ। ਸਾਡੀ ਇੱਕੋ ਇੱਕ ਇੱਛਾ ਹੈ ਕਿ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣੀਏ। ਇਸ ਲਈ ਜਾਨਵਰ, ਗਾਵਾਂ ਅਤੇ ਵੱਛੇ, ਜੋ ਕ੍ਰਿਸ਼ਨ ਭਾਵਨਾ ਅੰਮ੍ਰਿਤ ਹਨ... ਤੁਸੀਂ ਕ੍ਰਿਸ਼ਨ ਦੀ ਤਸਵੀਰ ਦੇਖੀ ਹੈ? ਹਾਂ। ਇਸ ਲਈ ਬਿਹਤਰ ਹੈ ਕਿ ਅਸੀਂ ਕ੍ਰਿਸ਼ਨ ਦੇ ਜਾਨਵਰ ਬਣੀਏ (ਹਾਸਾ)। ਇਸ ਲਈ ਕੁਝ ਵੀ ਗਲਤ ਨਹੀਂ ਹੈ। ਭਾਵੇਂ ਅਸੀਂ ਕ੍ਰਿਸ਼ਨ ਦੇ ਜਾਨਵਰ ਬਣੀਏ, ਇਹ ਵੀ ਬਹੁਤ ਯੋਗ ਹੈ। ਇਹ ਆਮ ਗੱਲ ਨਹੀਂ ਹੈ।"
740626 - ਪ੍ਰਵਚਨ SB 02.01.01-5 - ਮੈਲਬੋਰਨ