PA/750109 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਧੁਨੀ ਸ਼ਬਦ-ਬ੍ਰਹਮ ਹੈ। ਧੁਨੀ ਅਸਲ ਵਿੱਚ ਅਧਿਆਤਮਿਕ ਹੈ, ਵੈਦਿਕ ਧੁਨੀ ਓਮ, ਓਮਕਾਰ। ਓਮਕਾਰਾਸਿ ਸਰਵ-ਵੇਦੇਸ਼ੁ। ਇਸ ਲਈ ਵੈਦਿਕ ਧੁਨੀ ਸ਼ੁਰੂ ਹੁੰਦੀ ਹੈ: ਓਮ। ਤਾਂ ਇਹ ਇੱਕ ਧੁਨੀ ਹੈ। ਇਸ ਲਈ ਜੇਕਰ ਅਸੀਂ ਉਸ ਧੁਨੀ ਨੂੰ ਫੜਦੇ ਹਾਂ ਅਤੇ ਹੋਰ ਅੱਗੇ ਵੱਧਦੇ ਹਾਂ, ਸ਼ਬਦਾਦ ਅਨਾਵਰਤੀ... ਵੇਦਾਂਤ-ਸੂਤਰ ਵਿੱਚ ਇਹ ਹੈ, ਅਨਾਵਰਤੀ: ਜਨਮ ਅਤੇ ਮੌਤ ਦਾ ਕੋਈ ਹੋਰ ਦੁਹਰਾਓ ਨਹੀਂ। ਓਮਕਾਰ। ਜੇਕਰ ਕੋਈ ਮੌਤ ਦੇ ਸਮੇਂ ਓਮਕਾਰ ਦਾ ਜਾਪ ਕਰ ਸਕਦਾ ਹੈ, ਤਾਂ ਉਹ ਤੁਰੰਤ ਅਧਿਆਤਮਿਕ ਸੰਸਾਰ ਵਿੱਚ ਤਬਦੀਲ ਹੋ ਜਾਂਦਾ ਹੈ, ਅਵਿਅਕਤੀਗਤ ਅਧਿਆਤਮਿਕ ਜੋਤ। ਪਰ ਜੇਕਰ ਤੁਸੀਂ ਹਰੇ ਕ੍ਰਿਸ਼ਨ ਦਾ ਜਾਪ ਕਰ ਸਕਦੇ ਹੋ, ਤਾਂ ਤੁਰੰਤ ਤੁਸੀਂ ਅਧਿਆਤਮਿਕ ਗ੍ਰਹਿ ਵਿੱਚ ਚਲੇ ਜਾਂਦੇ ਹੋ।"
750109 - ਪ੍ਰਵਚਨ SB 03.26.32 - ਮੁੰਬਈ