PA/750123 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ, ਪਰ ਮੈਂ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਉਦੇਸ਼ ਕੀ ਹੈ। ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਉਦੇਸ਼ ਮਨੁੱਖੀ ਸਮਾਜ ਨੂੰ ਜਾਨਵਰ- ਗਾਵਾਂ ਅਤੇ ਗਧੇ ਬਣਨ ਤੋਂ ਬਚਾਉਣਾ ਹੈ। ਇਹ ਲਹਿਰ ਹੈ। ਉਨ੍ਹਾਂ ਨੇ ਆਪਣੀ ਸਭਿਅਤਾ ਸਥਾਪਤ ਕੀਤੀ ਹੈ, ਜਿਵੇਂ ਕਿ ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ, ਜਾਨਵਰ ਜਾਂ ਅਸੁਰਿਕ ਸਭਿਅਤਾ। ਅਸੁਰਿਕ ਸਭਿਅਤਾ, ਸ਼ੁਰੂਆਤ ਹੈ ਪ੍ਰਵ੍ਰਿਤੀਮ ਚ ਨਿਵਰਤਿਮ ਚ ਜਨਾ ਨ ਵਿਦੁਰ ਆਸੁਰਾ: (ਭ.ਗ੍ਰੰ. 16.7)। ਅਸੁਰਿਕ, ਰਾਕਸ਼ਸੀ ਸਭਿਅਤਾ, ਉਹ ਨਹੀਂ ਜਾਣਦੇ ਕਿ ਸਾਨੂੰ ਜੀਵਨ ਦੀ ਸੰਪੂਰਨਤਾ, ਪ੍ਰਵ੍ਰਿਤੀ ਅਤੇ ਨਿਵਰਤਿ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਮਾਰਗਦਰਸ਼ਨ ਕਰਨਾ ਹੈ, ਅਤੇ ਸਾਨੂੰ ਕਿਸ ਨੂੰ ਨਹੀਂ ਲੈਣਾ ਹੈ- ਅਨੁਕੂਲ ਅਤੇ ਪ੍ਰਤੀਕੂਲ।"
750123 - ਪ੍ਰਵਚਨ Festival Cornerstone Laying - ਮੁੰਬਈ