PA/750210 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤਾਂ ਕ੍ਰਿਸ਼ਨ ਨੇ ਕਿਹਾ ਕਿ "ਲੱਖਾਂ-ਕਰੋੜਾਂ ਸਾਲ ਪਹਿਲਾਂ, ਜਦੋਂ ਮੈਂ ਸੂਰਜ-ਦੇਵਤਾ ਨੂੰ ਇਹ ਦਰਸ਼ਨ ਦੱਸਿਆ ਸੀ, ਤੁਸੀਂ ਵੀ ਮੌਜੂਦ ਸੀ, ਕਿਉਂਕਿ ਤੁਸੀਂ ਮੇਰੇ ਨਜ਼ਦੀਕੀ ਦੋਸਤ ਹੋ। ਜਦੋਂ ਵੀ ਮੈਂ ਉਤਰਦਾ ਹਾਂ, ਤੁਸੀਂ ਵੀ ਉੱਥੇ ਹੁੰਦੇ ਹੋ। ਪਰ ਫਰਕ ਇਹ ਹੈ ਕਿ ਤੁਸੀਂ ਭੁੱਲ ਗਏ ਹੋ; ਮੈਨੂੰ ਯਾਦ ਹੈ ਕਿ ਮੈਂ ਇਸ ਤਰ੍ਹਾਂ ਕਿਹਾ ਸੀ।"
ਇਸਲਈ ਇਹ ਕ੍ਰਿਸ਼ਨ ਅਤੇ ਆਮ ਜੀਵ ਵਿੱਚ ਅੰਤਰ ਹੈ। ਕ੍ਰਿਸ਼ਨ ਸਭ ਕੁਝ ਯਾਦ ਰੱਖਦਾ ਹੈ, ਸਭ ਕੁਝ ਜਾਣਦਾ ਹੈ। ਵੇਦਾਹੰ ਸਮਤੀਤਾਨੀ (ਭ.ਗ੍ਰੰ. 7.26): "ਮੈਂ ਸਭ ਕੁਝ ਜਾਣਦਾ ਹਾਂ।" ਉਹ ਕ੍ਰਿਸ਼ਨ ਹੈ। ਪਰ ਅਸੀਂ ਨਹੀਂ ਜਾਣਦੇ। ਇਹੀ ਅੰਤਰ ਹੈ। ਕ੍ਰਿਸ਼ਨ ਨਿਰਾਕਾਰ ਨਹੀਂ ਹੈ। ਉਹ ਵੀ ਇੱਕ ਵਿਅਕਤੀ ਹੈ, ਪਰ ਉਹ ਸਾਡੇ ਵਰਗਾ, ਤੁਹਾਡੇ ਵਰਗਾ, ਮੇਰੇ ਵਰਗਾ ਵਿਅਕਤੀ ਨਹੀਂ ਹੈ। ਉਸਦੀ ਸ਼ਖਸੀਅਤ ਸਰਵਉੱਚ ਹੈ। ਕੋਈ ਵੀ ਉਸ ਤੋਂ ਵੱਡਾ ਨਹੀਂ ਹੈ। ਨ ਤਸ੍ਯ ਕਾਰਯੰ ਕਰਨੰ ਚ ਵਿਦਯਤੇ ਨ ਤਤ-ਸਮਸ਼ ਚਾਭਿਆਧਿਕਾਸ਼ ਚਾ ਦ੍ਰਿਸ਼ਯਤੇ (ਸ਼ਵੇਤਾਸ਼ਵਤਾਰ ਉਪਨਿਸ਼ਦ 6.8)। ਇਹ ਵੈਦਿਕ ਜਾਣਕਾਰੀ ਹੈ।" |
750210 - ਪ੍ਰਵਚਨ SB 02.08.07 - ਲਾੱਸ ਐਂਜ਼ਲਿਸ |