PA/750211 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਕਸਿਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਦੋ ਚੀਜ਼ਾਂ ਹਨ, ਅਸੀਂ ਬਹੁਤ ਆਸਾਨੀ ਨਾਲ ਸਮਝ ਸਕਦੇ ਹਾਂ: ਇੱਕ ਮ੍ਰਿਤ ਪਦਾਰਥ ਹੈ, ਅਤੇ ਦੂਜੀ ਜੀਵਤ ਸ਼ਕਤੀ ਹੈ। ਅਸੀਂ ਅਸਲ ਵਿੱਚ ਜੀਵਤ ਸ਼ਕਤੀ ਹਾਂ। ਜੀਵਤ ਸ਼ਕਤੀ, ਅਸੀਂ ਪਦਾਰਥ ਦੁਆਰਾ ਢੱਕੇ ਹੋਏ ਹਾਂ, ਅਤੇ ਵੱਖ-ਵੱਖ ਕਿਸਮਾਂ ਦੇ ਢੱਕਣ ਅਨੁਸਾਰ, ਅਸੀਂ ਵੱਖ-ਵੱਖ ਕਿਸਮਾਂ ਦੀਆਂ ਜੀਵਤ ਸਥਿਤੀਆਂ ਨੂੰ ਦਰਸਾਉਂਦੇ ਹਾਂ। ਇਸ ਲਈ ਇਹ ਜੀਵਤ ਸ਼ਕਤੀ, ਮ੍ਰਿਤ ਪਦਾਰਥ ਦੁਆਰਾ ਕੈਦ ਕੀਤੀ ਹੋਈ, ਇਹ ਹੋਂਦ ਲਈ ਸੰਘਰਸ਼ ਹੈ। ਜੀਵਤ ਸ਼ਕਤੀ ਭੌਤਿਕ ਕੈਦ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਨੂੰ ਹੋਂਦ ਲਈ ਸੰਘਰਸ਼ ਕਿਹਾ ਜਾਂਦਾ ਹੈ। ਜੀਵਤ ਸ਼ਕਤੀ ਸੁਭਾਅ ਤੋਂ ਖੁਸ਼ਨੁਮਾ ਹੈ। ਸਰਵਉੱਚ ਜੀਵਤ ਸ਼ਕਤੀ ਪਰਮਾਤਮਾ, ਕ੍ਰਿਸ਼ਨ ਹੈ ਅਤੇ ਅਸੀਂ ਜੀਵਤ ਸ਼ਕਤੀ ਦਾ ਅੰਗ ਹਾਂ।"
750211 - ਪ੍ਰਵਚਨ Arrival - ਮੈਕਸਿਕੋ