"ਸਾਡੇ ਵਿੱਚੋਂ ਹਰ ਕੋਈ, ਅਸੀਂ ਵੀ ਪਰਮਾਤਮਾ ਦੀ ਊਰਜਾ ਹਾਂ। ਤਿੰਨ ਤਰ੍ਹਾਂ ਦੀਆਂ ਊਰਜਾਵਾਂ ਹਨ। ਉਸ ਕੋਲ ਬਹੁਤ-ਊਰਜਾਵਾਂ ਹਨ - ਪਰਾਸਯ ਸ਼ਕਤੀਰ ਵਿਵਿਧੈਵ ਸ਼੍ਰੂਯਤੇ (CC ਮੱਧ 13.65, ਭਾਵ) - ਪਰ ਉਹਨਾਂ ਨੂੰ ਤਿੰਨ ਵਿੱਚ ਸੰਖੇਪ ਕੀਤਾ ਗਿਆ ਹੈ। ਇੱਕ ਊਰਜਾ ਨੂੰ ਅਧਿਆਤਮਿਕ ਊਰਜਾ ਕਿਹਾ ਜਾਂਦਾ ਹੈ, ਦੂਜੀ ਨੂੰ ਭੌਤਿਕ ਊਰਜਾ ਕਿਹਾ ਜਾਂਦਾ ਹੈ ਅਤੇ ਤੀਜੀ ਨੂੰ ਸੀਮਾਂਤ ਊਰਜਾ ਕਿਹਾ ਜਾਂਦਾ ਹੈ। ਅਧਿਆਤਮਿਕ ਅਤੇ ਭੌਤਿਕ ਅਸੀਂ ਸਮਝ ਸਕਦੇ ਹਾਂ। ਘੱਟੋ ਘੱਟ ਅਸੀਂ ਉਦੋਂ ਮਹਿਸੂਸ ਕਰ ਸਕਦੇ ਹਾਂ ਜਦੋਂ . . . ਇੱਕ ਜੀਵਤ ਆਦਮੀ ਅਤੇ ਇੱਕ ਮੁਰਦਾ ਆਦਮੀ। ਇੱਕ ਜੀਵਤ ਆਦਮੀ ਦਾ ਅਰਥ ਹੈ ਆਤਮਾ ਅਤੇ ਪਦਾਰਥ ਦਾ ਸੁਮੇਲ। ਅਤੇ ਇੱਕ ਮੁਰਦਾ ਆਦਮੀ ਦਾ ਅਰਥ ਹੈ ਪਦਾਰਥ ਉੱਥੇ ਹੈ; ਆਤਮਾ ਚਲੀ ਗਈ ਹੈ। ਇਸ ਲਈ ਤੁਸੀਂ ਫਰਕ ਕਰ ਸਕਦੇ ਹੋ ਕਿ ਆਤਮਾ ਕੀ ਹੈ ਅਤੇ ਪਦਾਰਥ ਕੀ ਹੈ। ਇਸੇ ਤਰ੍ਹਾਂ, ਜਿਵੇਂ ਕਿ ਇਹ ਭੌਤਿਕ ਸੰਸਾਰ ਹੈ, ਇੱਕ ਹੋਰ ਅਧਿਆਤਮਿਕ ਸੰਸਾਰ ਹੈ। ਅਸੀਂ ਜੀਵਤ ਹਸਤੀਆਂ, ਅਸੀਂ, ਕੁਦਰਤੀ ਤੋਰ ਤੇ ਅਧਿਆਤਮਿਕ ਹਾਂ, ਪਰ ਕਿਉਂਕਿ ਸਾਡੇ ਕੋਲ ਇਸ ਭੌਤਿਕ ਸੰਸਾਰ ਵਿੱਚ ਜਾਂ ਅਧਿਆਤਮਿਕ ਸੰਸਾਰ ਵਿੱਚ ਰਹਿਣ ਦੀ ਸ਼ਕਤੀ ਹੈ, ਇਸ ਲਈ ਸਾਨੂੰ ਸੀਮਾਂਤ ਕਿਹਾ ਜਾਂਦਾ ਹੈ।"
|