PA/750222 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਕਰਾਕਾੱਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਧੁਨਿਕ ਸੱਭਿਅਤਾ, ਉਹ ਆਤਮਾ ਦੀ ਦੇਖਭਾਲ ਨਹੀਂ ਕਰ ਰਹੀ ਹੈ; ਉਹ ਸਿਰਫ਼ ਮਸ਼ੀਨ, ਸਰੀਰ ਦੀ ਦੇਖਭਾਲ ਕਰ ਰਹੀ ਹੈ। ਇਸ ਲਈ ਸਮੱਸਿਆਵਾਂ ਹਨ। ਤੁਸੀਂ ਪੁੱਛਿਆ, 'ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ?' ਸਮੱਸਿਆਵਾਂ ਇਸ ਕਰਕੇ ਹਨ, ਕਿ ਉਹ ਡਰਾਈਵਰ ਦੀ ਦੇਖਭਾਲ ਨਹੀਂ ਕਰ ਰਹੀ ਹੈ; ਉਹ ਸਿਰਫ਼ ਮਸ਼ੀਨ, ਸਰੀਰ ਦੀ ਦੇਖਭਾਲ ਕਰ ਰਹੀ ਹੈ। ਇਸ ਲਈ ਜੇਕਰ ਤੁਸੀਂ ਡਰਾਈਵਰ ਦੀ ਦੇਖਭਾਲ ਕਰਦੇ ਹੋ, ਤਾਂ ਉਹ ਸਮਝਦਾਰ ਰਹੇਗਾ, ਉਹ ਵਧੀਆ ਢੰਗ ਨਾਲ ਗੱਡੀ ਚਲਾਏਗਾ, ਸਰੀਰ ਵਿਨਾਸ਼ਕਾਰੀ ਨਹੀਂ ਹੋਵੇਗਾ, ਉਹ ਸ਼ਾਂਤੀ ਨਾਲ ਜੀਵੇਗਾ। ਇਹ ਸਮੱਸਿਆ ਹੈ। ਜੇਕਰ ਡਰਾਈਵਰ ਸਾਵਧਾਨ ਹੈ, ਤਾਂ ਉਸਨੂੰ ਕਾਰ ਲਈ ਮਕੈਨੀਕਲ ਇੰਜੀਨੀਅਰ ਦੀ ਬਹੁਤ ਜ਼ਿਆਦਾ ਲੋੜ ਨਹੀਂ ਪਵੇਗੀ। ਉਹ ਮਸ਼ੀਨ ਨੂੰ ਕ੍ਰਮ ਵਿੱਚ ਰੱਖੇਗਾ। ਜੇਕਰ ਉਹ ਆਪਣੇ ਆਪ ਨੂੰ ਸਮਝਦਾਰ ਰੱਖਦਾ ਹੈ, ਤਾਂ ਉਹ ਮਸ਼ੀਨ ਨੂੰ ਵੀ ਕ੍ਰਮ ਵਿੱਚ ਰੱਖਦਾ ਹੈ।"
750222 - ਗੱਲ ਬਾਤ - ਕਰਾਕਾੱਸ