PA/750226 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਿਆਮੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਸਰੀਰ ਮੈਨੂੰ ਪਰਮਾਤਮਾ ਨੇ ਇਸਦੀ ਵਰਤੋਂ ਕਰਨ ਲਈ ਦਿੱਤਾ ਹੈ। ਜਿਵੇਂ ਕਿਸਾਨ ਸਰਕਾਰ ਤੋਂ ਕੁਝ ਜ਼ਮੀਨ ਲੈਂਦਾ ਹੈ ਅਤੇ ਉਹ ਇਸ 'ਤੇ ਵਾਹੁੰਦਾ ਹੈ ਅਤੇ ਆਪਣਾ ਭੋਜਨ, ਅਨਾਜ ਪੈਦਾ ਕਰਦਾ ਹੈ। ਪਰ ਉਹ ਜਾਣਦਾ ਹੈ ਕਿ 'ਭਾਵੇਂ ਮੇਰੇ ਕੋਲ ਇਸ ਖੇਤ ਦਾ ਕਬਜਾ ਹੈ, ਅਸਲ ਮਾਲਕ ਜ਼ਿਮੀਂਦਾਰ ਹੈ'। ਇਸੇ ਤਰ੍ਹਾਂ, ਜੇਕਰ ਅਸੀਂ ਇਸ ਤੱਥ ਨੂੰ ਸਮਝਦੇ ਹਾਂ, ਕਿ ਪਰਮਾਤਮਾ ਨੇ ਮੈਨੂੰ ਇਹ ਸਰੀਰ ਮੇਰੀ ਇੱਛਾ ਅਨੁਸਾਰ ਕੰਮ ਕਰਨ ਲਈ ਦਿੱਤਾ ਹੈ, ਪਰ ਸਰੀਰ ਮੇਰੀ ਜਾਇਦਾਦ ਨਹੀਂ ਹੈ; ਇਹ ਪਰਮਾਤਮਾ, ਕ੍ਰਿਸ਼ਨ ਦੀ ਜਾਇਦਾਦ ਹੈ - ਇਹ ਗਿਆਨ ਹੈ।"
750226 - ਪ੍ਰਵਚਨ BG 13.03 - ਮਿਆਮੀ