PA/750301b ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਡਾ. ਵੁਲਫ-ਰੋਟਕੇ: ਸ਼੍ਰੀਲਾ ਪ੍ਰਭੂਪਾਦਾ, ਮੈਨੂੰ ਲਗਦਾ ਹੈ ਕਿ ਜੇ ਉਹ(ਡਾਕਟਰ) ਜੀਵ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਹ ਮਲਕੀਅਤ ਦਾ ਦਾਅਵਾ ਕਰਨਾ ਚਾਹੁੰਦੇ ਹਨ।

ਪ੍ਰਭੂਪਾਦ: ਏਹ? ਡਾ. ਵੁਲਫ-ਰੋਟਕੇ: ਉਹ ਜੀਵ ਦੀ ਰਚਨਾ ਕਰਕੇ ਮਲਿਕ ਹੋਣ ਦਾ ਦਾਅਵਾ ਕਰਨਾ ਚਾਹੁੰਦੇ ਹਨ। ਉਹ ਕਹਿਣਾ ਚਾਹੁੰਦੇ ਹਨ, "ਅਸੀਂ ਇਹ ਕੀਤਾ," ਪਰ ਉਹ ਇਹ ਨਹੀਂ ਸਮਝਦੇ ਕਿ ਉਹ ਕਦੇ ਨਹੀਂ ... ਪ੍ਰਭੂਪਾਦ: ਜੀਵਨ ਦੀ ਰਚਨਾ ਕਰਕੇ ਉਹ ਕੀ ਦਾਅਵਾ ਕਰਨਾ ਚਾਹੁੰਦੇ ਹਨ? ਰੂਪਾਨੁਗ: ਮਲਕੀਅਤ। ਡਾ. ਵੁਲਫ-ਰੌਟਕੇ: ਜਨਮਦਾਤਾ. ਉਹ ਬਣਨਾ ਚਾਹੁੰਦੇ ਹਨ। . . ਪ੍ਰਭੁਪਾਦ: ਜਨਮਦਾਤਾ ਪਹਿਲਾਂ ਹੀ ਹੈ। ਤੁਸੀਂ ਸ਼ੁਰੂਆਤ ਕਰਨ ਵਾਲੇ ਕਿਵੇਂ ਹੋ ਸਕਦੇ ਹੋ? ਪਹਿਲਾਂ ਹੀ ਜ਼ਿੰਦਗੀ ਹੈ। ਤੁਸੀਂ ਸ਼ੁਰੂਆਤ ਕਰਨ ਵਾਲੇ ਕਿਵੇਂ ਹੋ ਸਕਦੇ ਹੋ? ਇਹ ਤੁਹਾਡੀ ਮੂਰਖਤਾ ਹੈ। ਰੂਪਾਨੁਗ: ਉਹ ਕੇਵਲ ਕ੍ਰਿਸ਼ਨ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। "ਜੇਕਰ ਮੈਂ ਇਹ ਕਰ ਸਕਦਾ ਹਾਂ," ਉਹ ਕਹਿ ਰਹੇ ਹਨ, "ਜੇ ਮੈਂ ਜੀਵ ਬਣਾ ਸਕਦਾ ਹਾਂ, ਤਾਂ ਰੱਬ ਨੂੰ ਮੰਨਣ ਦੀ ਕੋਈ ਲੋੜ ਨਹੀਂ ਹੈ। ਮੈਂ ਰੱਬ ਹੋ ਸਕਦਾ ਹਾਂ।" ਪ੍ਰਭੁਪਾਦ: ਇਸਦਾ ਅਰਥ ਹੈ ਰਾਕਸ਼ਸ। ਰੂਪਾਨੁਗ: ਹਾਂ, ਉਹ ਰੱਬ ਬਣਨਾ ਚਾਹੁੰਦੇ ਹਨ। ਉਨ੍ਹਾਂ ਦਾ ਦ੍ਰਿਸ਼ਟੀਕੋਣ ਹੈ। . . ਪ੍ਰਭੁਪਾਦ: ਤਾਂ ਅਸੀਂ ਰਾਕਸ਼ਸਾਂ ਦਾ ਆਦਰ ਕਿਵੇਂ ਕਰ ਸਕਦੇ ਹਾਂ? ਅਸੀਂ ਨਹੀਂ ਕਰ ਸੱਕਦੇ। ਰੂਪਾਨੁਗਾ: ਨਹੀਂ। ਅਸੀਂ ਉਨ੍ਹਾਂ ਨੂੰ ਕੋਈ ਕ੍ਰੈਡਿਟ ਨਹੀਂ ਦੇਵਾਂਗੇ। ਪ੍ਰਭੂਪਾਦ: ਦੂਜੇ ਮੂਰਖ, ਉਹ ਕੁਝ ਸਨਮਾਨ ਦੇ ਸਕਦੇ ਹਨ, ਪਰ ਅਸੀਂ ਅਜਿਹਾ ਨਹੀਂ ਕਰਨ ਜਾ ਰਹੇ ਹਾਂ।"

750301 - ਗੱਲ ਬਾਤ B - ਅਟਲਾਂਟਾ