PA/750301c ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੀਵਨ ਦੀ ਅਸਲ ਤਰੱਕੀ ਇਹ ਜਾਣਨਾ ਹੈ ਕਿ ਰੱਬ ਕੀ ਹੈ ਅਤੇ ਮੇਰਾ ਉਸ ਨਾਲ ਕੀ ਸਬੰਧ ਹੈ ਅਤੇ ਉਸ ਰਿਸ਼ਤੇ ਵਿੱਚ ਕਿਵੇਂ ਕੰਮ ਕਰਨਾ ਹੈ। ਇਹੀ ਅਸਲ ਜ਼ਿੰਦਗੀ ਹੈ। ਪਰ ਉਹ ਇਸ ਨੂੰ ਨਹੀਂ ਜਾਣਦੇ। ਨ ਤੇ ਵਿਦੁ: ਸ੍ਵਾਰਥ-ਗਤਿਮ ਹੀ ਵਿਸ਼ਣੁਮ (SB 7.5.31)। ਉਹ ਇਹ ਨਹੀਂ ਜਾਣਦੇ। ਉਹ ਸੋਚਦੇ ਹਨ, "ਇਸ ਯੋਗ ਅਭਿਆਸ ਦੁਆਰਾ, ਮੈਂ ਸੰਪੂਰਨ ਹੋ ਜਾਵਾਂਗਾ, ਮੇਰੀ ਭੌਤਿਕ ਸਥਿਤੀ ਵਿੱਚ ਸੁਧਾਰ ਹੋਵੇਗਾ," ਅਤੇ ਇਸ ਤਰ੍ਹਾਂ ਹੀ, ਹੋਰ ਵੀ। ਓਹਨਾ ਕੋਲ ਆਪਣੇ ਸਿਧਾਂਤ ਨੇ ਅਤੇ. . . ਪਾਰ ਇਹ ਜੀਵਨ ਦੀ ਤਰੱਕੀ ਨਹੀਂ ਹੈ। ਬਹੁਤ ਸਾਰੇ ਅਮੀਰ ਆਦਮੀ ਹਨ, ਬਹੁਤ ਸਾਰੇ ਕਰਮੀ ਹਨ। ਯੋਗਾ ਦਾ ਅਭਿਆਸ ਕੀਤੇ ਬਿਨਾਂ ਉਹ ਭੌਤਿਕ ਸੁੱਖ ਪ੍ਰਾਪਤ ਕਰ ਰਹੇ ਹਨ। ਇਸ ਲਈ ਅਧਿਆਤਮਿਕ ਜੀਵਨ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਪਦਾਰਥਕ, ਕੰਡੀਸ਼ਨਡ ਜੀਵਨ ਵਿੱਚ ਸੁਧਾਰਿਆ ਜਾਂਦਾ ਹੈ। ਅਧਿਆਤਮਿਕ ਜੀਵਨ ਦਾ ਅਰਥ ਹੈ ਆਤਮਿਕ ਉੱਨਤੀ। ਪਰ ਲੋਕ ਇਹ ਮੰਨਦੇ ਹਨ ਕਿ "ਧਰਮ ਨੂੰ ਅਪਣਾਉਣ ਦਾ ਮਤਲਬ ਹੈ ਸਾਡੇ ਪਦਾਰਥਕ ਜੀਵਨ ਨੂੰ ਪ੍ਰੇਰਨਾ ਦੇਣਾ।" ਧਰਮ ਅਰਥ ਕਾਮ ਮੋਕਸ਼ (SB 4.8.41, CC Ādi 1.90)। ਅਤੇ ਜਦੋਂ ਉਹ ਤੰਗ ਹੋ ਜਾਂਦੇ ਹਨ, ਉਹ ਮੋਕਸ਼ ਚਾਹੁੰਦੇ ਹਨ।"
750301 - ਪ੍ਰਵਚਨ CC Adi 07.01 - ਅਟਲਾਂਟਾ