PA/750301d ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"Ciraṁ vicinvan, ਲੱਖਾਂ ਸਾਲਾਂ ਤੋਂ ਅਨੁਮਾਨ/ਤੁੱਕੇ ਲਗਾਉਣਾ, ਕੋਈ ਸਮਝ ਨਹੀਂ ਸਕਦਾ। ਅਥਾਪਿ ਤੇ ਦੇਵਾ ਪਦਾਮਬੁਜ-ਦਵਯ-ਪ੍ਰਸਾਦਾ-ਲੇਸ਼ਾਨੁਗ੍ਰਹਿਤਾ ਏਵ ਹਿ: "ਜਿਸ ਨੂੰ ਪ੍ਰਭੂ ਦੇ ਚਰਨ ਕਮਲਾਂ ਦੀ ਥੋੜੀ ਜਿਹੀ ਮਿਹਰ ਪ੍ਰਾਪਤ ਹੋਈ ਹੈ, ਉਹ ਸੱਚ ਨੂੰ ਸਮਝ ਸਕਦਾ ਹੈ। ਦੂਸਰੇ, ਲੱਖਾਂ ਸਾਲਾਂ ਤੋਂ ਅਨੁਮਾਨ ਲਗਾ ਰਹੇ ਨੇ, ਉਹ ਕੁਝ ਵੀ ਨਹੀਂ ਸਮਝ ਸਕਦੇ।" ਅਧਿਆਤਮਿਕ ਤਰੱਕੀ ਵਿਚ ਸੱਟੇਬਾਜ਼ੀ ਦਾ ਧੰਦਾ ਬੇਕਾਰ ਹੈ। ਇਹ ਡਾਰਵਿਨ ਨੂੰ ਇਸ ਸਿੱਟੇ 'ਤੇ ਪਹੁੰਚਣ ਵਿਚ ਮਦਦ ਕਰ ਸਕਦਾ ਹੈ ਕਿ ਮਨੁੱਖ ਬਾਂਦਰ ਤੋਂ ਪੈਦਾ ਹੋਇਆ ਹੈ। ਕਿਉਂਕਿ ਉਹ ਆਪ ਇਕ ਬਾਂਦਰ ਹੈ, ਤੇ ਉਸਨੂੰ ਲੱਗਦਾ ਹੈ ਕਿ ਸਾਰੇ ਬਾਂਦਰ ਤੋਂ ਵਿਕਸ ਹੋਏ ਨੇ। ਉਸ ਨੇ ਮੰਨਿਆ ਹੈ ਕਿ ਉਸ ਨੇ ਜੋ ਕੁਝ ਵੀ ਦੱਸਿਆ ਹੈ, ਉਹ ਸਿਰਫ਼ ਅੰਦਾਜ਼ਾ ਹੈ। ਉਸ ਨੇ ਮੰਨਿਆ ਹੈ। ਅਤੇ ਹੋਰ ਸਾਰੇ ਵੀ ਅੰਦਾਜ਼ੇ ਲਗਾ ਰਹੇ ਹਨ। ਉਹ ਕੈਮੀਕਲ ਤੋਂ ਜੀਵਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੀਵਨ ਕਦੇ ਵੀ ਨਿਰਮਿਤ ਨਹੀਂ ਹੁੰਦਾ; ਇਹ ਪਹਿਲਾਂ ਤੋਂ ਹੀ ਹੈ।"
750301 - ਸਵੇਰ ਦੀ ਸੈਰ - ਅਟਲਾਂਟਾ