PA/750302 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਅਟਲਾਂਟਾ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਗੱਲ ਇਹ ਹੈ ਕਿ ਕ੍ਰਿਸ਼ਨ ਦੀ ਸੇਵਾ ਇੰਨੀ ਸ੍ਰੇਸ਼ਟ ਹੈ ਕਿ ਭਾਵੇਂ ਅਸੀਂ ਠੱਗੀ(ਕਿਤਾਬਾਂ ਵੇਚਣ ਵੇਲੇ) ਕਰਦੇ ਹਾਂ, ਤੁਸੀਂ ਦੋਸ਼ੀ ਨਹੀਂ ਹੋ।ਕਿਉਂਕਿ ਅਸੀਂ ਸੰਸਾਰੀ ਮਨੁੱਖ ਨਾਲ ਪੇਸ਼ ਆਉਣਾ ਹੈ, ਸਾਨੂੰ ਧੋਖਾਧੜੀ 'ਤੇ ਉਨ੍ਹਾਂ ਦੇ ਨਿਯਮਾਂ ਅਨੁਸਾਰ ਚੱਲਣਾ ਪਵੇਗਾ। ਨਹੀਂ ਤਾਂ, ਕ੍ਰਿਸ਼ਣ ਦੇ ਭਗਤ ਕਦੇ ਵੀ ਧੋਖਾ ਨਹੀਂ ਦਿੰਦੇ। ਉਹ ਕਦੇ ਵੀ ਧੋਖਾ ਨੀ ਦਿੰਦੇ। ਜਿਵੇਂ ਕਿ ਇੱਕ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ, "ਮੇਰੇ ਪਿਆਰੇ ਬੱਚੇ, ਜੇ ਤੂੰ ਇਹ ਦਵਾਈ ਖਾ ਲਏਂਗਾ ਤਾ ਮੈਂ ਤੁਹਾਨੂੰ ਇਹ ਲੁਗਲੂ ਦੇਵਾਂਗੀ।" ਬੱਚਾ ਬਿਮਾਰ ਹੈ ਤੇ ਉਹ ਲੁਗਲੂ ਨੂੰ ਹਜ਼ਮ ਨਹੀਂ ਕਰ ਪਾਏਗਾ ਪਰ ਓਹਦੀ ਮਾਂ ਉਸਨੂੰ ਧੋਖਾ ਦੇ ਰਹੀ ਹੁੰਦੀ ਹੈ।ਪਰ ਜਦੋਂ ਉਹ ਦਵਾਈ ਲੈ ਲੈਂਦਾ ਹੈ, ਤਾਂ ਉਸਨੂੰ ਲੁਗਲੂ ਨਹੀਂ ਮਿਲਦਾ।ਇਸੇ ਤਰਾਂ, ਅਸੀਂ ਬਹੁਤ ਕੁਛ ਬੋਲ ਸਕਦੇ ਹਾਂ ਜੋ ਕਿ ਉਸਨੂੰ(ਬੰਦੇ ਨੂੰ) ਸੁਨਣ ਵਿਚ ਚੰਗਾ ਲਗੇ ।ਪਰ ਸਾਡਾ ਫਰਜ਼ ਹੈ ਕਿ ਉਹ ਇਹ ਦਵਾਈ(ਕਿਤਾਬ) ਲੈ ਲਾਵੇ। ਇਹ ਕੁਛ ਤਰੀਕੇ ਨੇ ਪਰ ਇਹ ਧੋਖਾ ਨਹੀਂ ਹੈ।"
750302 - ਗੱਲ ਬਾਤ A - ਅਟਲਾਂਟਾ