PA/750310 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਕ੍ਰਿਸ਼ਨ ਦਾ ਜਨਮ ਹੋਇਆ, ਤਾਂ ਗਰਗਮੁਨੀ ਉਸਦੀ ਕੁੰਡਲੀ ਦਾ ਹਿਸਾਬ ਲਗਾ ਰਹੇ ਸਨ, ਅਤੇ ਉਸਨੇ ਨੰਦ ਮਹਾਰਾਜ ਨੂੰ ਕਿਹਾ ਕਿ 'ਇਹ ਤੁਹਾਡਾ ਬੱਚਾ...' ਇਦਾਨੀਮ ਕ੍ਰਿਸ਼ਨਤਾਮ ਗਤ:। ਸ਼ੁਕਲੋ ਰਕਤਾਂ ਤਥਾ ਪਿਤਾ ਇਦਾਨੀਮ ਕ੍ਰਿਸ਼ਨਤਾਮ ਗਤ: (SB 10.8.13): 'ਤੁਹਾਡੇ ਬੱਚੇ ਦਾ ਪਹਿਲਾਂ ਚਿੱਟਾ ਰੰਗ ਸੀ'। ਚਿੱਟਾ ਰੰਗ... ਕਈ ਵਾਰ ਕੁਝ ਆਲੋਚਕ ਸਾਡੀ ਆਲੋਚਨਾ ਕਰਦੇ ਹਨ ਕਿ 'ਕ੍ਰਿਸ਼ਨ ਹਰ ਜਗ੍ਹਾ, ਉਹ ਕਾਲਾ ਹੈ। ਤੁਹਾਡੇ ਮੰਦਰ ਵਿੱਚ ਚਿੱਟਾ ਕਿਉਂ?' ਪਰ ਇਹ ਕਿਹਾ ਜਾਂਦਾ ਹੈ ਕਿ ਸ਼ੁਕਲੋ, ਸ਼ੁਕਲੋ ਰਕਤਾਂ ਤਥਾ ਪਿਤਾ ਇਦਾਨੀਮ ਕ੍ਰਿਸ਼ਨਤਾਮ ਗਤ: 'ਤੁਹਾਡੇ ਪੁੱਤਰ ਦੇ ਹੋਰ ਰੰਗ ਵੀ ਸਨ, ਚਿੱਟਾ, ਲਾਲ ਅਤੇ ਪੀਲਾ, ਅਤੇ ਹੁਣ ਉਸਨੇ ਕਾਲਾ ਰੰਗ ਧਾਰਨ ਕਰ ਲਿਆ ਹੈ'।"
750310 - ਪ੍ਰਵਚਨ BG 07.02 - ਲੰਦਨ