PA/750315 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਤੇਹਰਾਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰ ਕੋਈ ਵਿਸ਼ਵਾਸ ਕਰਦਾ ਹੈ, "ਹੁਣ ਮੈਂ ਵਿਆਹਿਆ ਹੋਇਆ ਹਾਂ, ਮੇਰੀ ਸਥਿਤੀ ਸੁਰੱਖਿਅਤ ਹੈ। ਮੇਰੇ ਕੋਲ ਬਹੁਤ ਸਾਰਾ ਪੈਸਾ ਹੈ। ਮੇਰੇ ਕੋਲ ਬਹੁਤ ਸਾਰੇ ਦੋਸਤ ਹਨ। ਮੇਰਾ ਬਹੁਤ ਪ੍ਰਭਾਵ ਹੈ। ਮੇਰੀ ਚੰਗੀ ਪਤਨੀ ਹੈ, ਚੰਗੇ ਬੱਚੇ ਹਨ, ਵਧੀਆ ਬੈਂਕ ਬੈਲੇਂਸ ਹੈ, ਚੰਗੀ ਸਥਿਤੀ ਹੈ। ਮੈਂ ਹਰੇ ਕ੍ਰਿਸ਼ਨ ਦਾ ਜਾਪ ਕਿਉਂ ਕਰਾਂ? ਮੈਂ ਸੁਰੱਖਿਅਤ ਹਾਂ।" ਇਹ ਚੱਲ ਰਿਹਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਉਹ ਸੰਪੂਰਨ ਹੈ। ਇਹ ਅਗਿਆਨਤਾ ਹੈ। "ਮੈਂ ਸਾਰੇ ਕਾਨੂੰਨਾਂ ਦੀ ਉਲੰਘਣਾ ਕਰ ਸਕਦਾ ਹਾਂ। ਮੈਂ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰ ਸਕਦਾ ਹਾਂ। ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ।" ਇਸ ਲਈ ਉਹਨਾਂ ਨੂੰ ਮੂਢਾ ਕਿਹਾ ਗਿਆ ਹੈ। ਨ ਮਾਂ ਦੁਸ਼ਕ੍ਰਿਤੀਨੋ ਮੂਢਾ:।"
750315 - ਗੱਲ ਬਾਤ - ਤੇਹਰਾਨ