"ਸ਼੍ਰੀਮਦ-ਭਾਗਵਤਮ ਕਿਸੇ ਖਾਸ ਕਿਸਮ ਦੇ ਧਰਮ ਦਾ ਨਾਮ ਨਹੀਂ ਲੈਂਦੀ। ਇਹ ਕਹਿੰਦੀ ਹੈ, "ਉਹ ਧਰਮ, ਧਰਮ ਦੀ ਉਹ ਪ੍ਰਣਾਲੀ, ਪਹਿਲੀ ਸ਼੍ਰੇਣੀ ਹੈ," ਸ ਵੈ ਪੁੰਸਾਮ ਪਰੋ ਧਰਮ:, "ਅਲੋਕਿਕ।" ਇਹ ਹਿੰਦੂ ਧਰਮ, ਮੁਸਲਿਮ ਧਰਮ, ਈਸਾਈ ਧਰਮ, ਉਹ ਸਾਰੇ ਪ੍ਰਾਕ੍ਰਿਤ, ਦੁਨਿਆਵੀ ਹਨ। ਪਰ ਸਾਨੂੰ ਇਸ ਪ੍ਰਾਕ੍ਰਿਤ, ਜਾਂ ਧਰਮ ਦੀ ਦੁਨਿਆਵੀ ਧਾਰਨਾ ਤੋਂ ਪਾਰ ਜਾਣਾ ਪਵੇਗਾ - "ਅਸੀਂ ਹਿੰਦੂ ਹਾਂ," "ਅਸੀਂ ਮੁਸਲਮਾਨ ਹਾਂ," "ਅਸੀਂ ਈਸਾਈ ਹਾਂ।" ਸੋਨੇ ਵਾਂਗ। ਸੋਨਾ ਸੋਨਾ ਹੈ। ਸੋਨਾ ਹਿੰਦੂ ਸੋਨਾ ਜਾਂ ਈਸਾਈ ਸੋਨਾ ਜਾਂ ਮੁਸਲਮਾਨ ਸੋਨਾ ਨਹੀਂ ਹੋ ਸਕਦਾ। ਕੋਈ ਨਹੀਂ... ਕਿਉਂਕਿ ਸੋਨੇ ਦਾ ਇੱਕ ਢੇਰ ਹਿੰਦੂ ਦੇ ਹੱਥ ਵਿੱਚ ਹੋਵੇ ਜਾਂ ਮੁਸਲਮਾਨ ਦੇ ਹੱਥ ਵਿੱਚ ਹੋਵੇ, ਕੋਈ ਨਹੀਂ ਕਹੇਗਾ, "ਇਹ ਮੁਸਲਿਮ ਸੋਨਾ ਹੈ," "ਇਹ ਹਿੰਦੂ ਸੋਨਾ ਹੈ।" ਹਰ ਕੋਈ ਕਹੇਗਾ, "ਇਹ ਸੋਨਾ ਹੈ।" ਇਸ ਲਈ ਸਾਨੂੰ ਸੋਨਾ ਚੁਣਨਾ ਪਵੇਗਾ - ਹਿੰਦੂ ਸੋਨਾ ਜਾਂ ਮੁਸਲਿਮ ਸੋਨਾ ਜਾਂ ਈਸਾਈ ਸੋਨਾ ਨਹੀਂ।"
|