PA/750414 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਦਰਾਬਾਦ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪ੍ਰਭੂਪਾਦ: ਤੁਸੀਂ ਭੌਤਿਕਵਾਦੀ ਲੋਕ ਕਹਿੰਦੇ ਹੋ ਕਿ, "ਅਸੀਂ ਪਰਮਾਤਮਾ ਨੂੰ ਨਹੀਂ ਦੇਖਿਆ, ਇਸ ਲਈ ਵਿਸ਼ਵਾਸ ਨਹੀਂ ਕਰਦੇ।" ਇਸ ਲਈ ਮੈਂ ਕਹਿੰਦਾ ਹਾਂ: "ਮੈਂ ਤੁਹਾਡੇ ਨਾਲ ਨਹੀਂ ਗਿਆ, ਕਿ ਤੁਸੀਂ ਚੰਦਰਮਾ 'ਤੇ ਗਏ ਹੋ। ਮੈਂ ਵਿਸ਼ਵਾਸ ਨਹੀਂ ਕਰਦਾ।" ਬੱਸ ਇੰਨਾ ਹੀ। ਖਤਮ। ਮੈਂ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ? ਤੁਸੀਂ ਕਹਿੰਦੇ ਹੋ ਕਿ ਤੁਸੀਂ ਗਏ ਹੋ। ਪਰ ਮੈਂ ਤੁਹਾਡੇ ਨਾਲ ਨਹੀਂ ਗਿਆ, ਇਸ ਲਈ ਮੈਂ ਵਿਸ਼ਵਾਸ ਨਹੀਂ ਕਰਦਾ। ਬੱਸ ਇੰਨਾ ਹੀ। ਇਹ ਮੇਰਾ ਤਰਕ ਹੈ। ਤੁਸੀਂ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਗਏ। ਮੈਂ ਇਹ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ?

ਤਮਲ ਕ੍ਰਿਸ਼ਨ: ਤਸਵੀਰਾਂ? ਪ੍ਰਭੂਪਾਦ: ਮੈਂ ਤਸਵੀਰਾਂ 'ਤੇ ਕਿਉਂ ਵਿਸ਼ਵਾਸ ਕਰਾਂ? ਮੈਂ ਇਹ ਨਹੀਂ ਦੇਖਿਆ। ਇਹ ਝੂਠੀ ਤਸਵੀਰ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਰਮਾਤਮਾ ਨੂੰ ਨਹੀਂ ਦੇਖਿਆ, ਇਸ ਲਈ ਵਿਸ਼ਵਾਸ ਨਹੀਂ ਕਰਦੇ, ਇਸ ਲਈ ਮੈਂ ਕਹਾਂਗਾ ਕਿ ਮੈਂ ਤੁਹਾਡੇ ਨਾਲ ਨਹੀਂ ਗਿਆ, ਮੈਂ ਵਿਸ਼ਵਾਸ ਨਹੀਂ ਕਰਦਾ।"

750414 - ਗੱਲ ਬਾਤ - ਹੈਦਰਾਬਾਦ