"ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਇਹ ਹੈ ਕਿ ਤੁਹਾਨੂੰ ਕ੍ਰਿਸ਼ਨ ਦੀਆਂ ਸ਼ਕਤੀਆਂ ਵਿੱਚੋਂ ਇੱਕ ਦਾ ਆਸਰਾ ਲੈਣਾ ਪਵੇਗਾ। ਬਿਹਤਰ ਹੈ ਕਿ ਅਧਿਆਤਮਿਕ ਸ਼ਕਤੀ ਦਾ ਆਸਰਾ ਲਓ। ਫਿਰ ਤੁਸੀਂ ਖੁਸ਼ ਹੋ ਜਾਓਗੇ। ਤੁਸੀਂ ਆਜ਼ਾਦ ਨਹੀਂ ਹੋ ਸਕਦੇ। ਇਹ ਸੰਭਵ ਨਹੀਂ ਹੈ। ਜਿਵੇਂ ਤੁਸੀਂ ਸਰਕਾਰੀ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਸਕਦੇ। ਇਹ ਸੰਭਵ ਨਹੀਂ ਹੈ। ਜੇਕਰ ਤੁਸੀਂ ਸਿਵਲ ਕਾਨੂੰਨਾਂ ਦਾ ਵਿਰੋਧ ਕਰਦੇ ਹੋ, ਤਾਂ ਤੁਸੀਂ ਅਪਰਾਧਿਕ ਕਾਨੂੰਨ ਦੇ ਅਧੀਨ ਹੋ ਜਾਂਦੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ "ਮੈਂ ਸਰਕਾਰ ਦਾ ਵਿਰੋਧ ਕਰਦਾ ਹਾਂ।" ਇਹ ਸੰਭਵ ਨਹੀਂ ਹੈ। ਇਸੇ ਤਰ੍ਹਾਂ, ਤੁਸੀਂ ਕ੍ਰਿਸ਼ਨ ਅਤੇ ਕ੍ਰਿਸ਼ਨ ਦੀਆਂ ਸ਼ਕਤੀਆਂ ਦਾ ਵਿਰੋਧ ਨਹੀਂ ਕਰ ਸਕਦੇ। ਬਿਹਤਰ ਹੈ ਕਿ ਤੁਸੀਂ ਕ੍ਰਿਸ਼ਨ ਦੀ ਅਧਿਆਤਮਿਕ ਸ਼ਕਤੀ ਦਾ ਆਸਰਾ ਲਓ ਅਤੇ ਖੁਸ਼ ਰਹੋ। ਮਹਾਤਮਾਨਸ ਤੁ ਮਾਂ ਪਾਰਥ ਦੈਵੀਂ ਪ੍ਰਕ੍ਰਿਤਿਮ ਆਸ਼੍ਰਿਤਾ: (ਭ.ਗੀ. 9.13)। ਉਹ ਮਹਾਤਮਾ ਹੈ, ਜੋ ਕ੍ਰਿਸ਼ਨ ਦੀ ਅਧਿਆਤਮਿਕ ਸ਼ਕਤੀ ਦਾ ਆਸਰਾ ਲੈਂਦਾ ਹੈ।"
|