PA/750420 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ, ਸਵ-ਕਰਮਣਾ ਤਮ ਅਭਿਆਰਚਯ ਸੰਸਿਧੀ: ਲਭਤੇ ਨਰ: (ਭ.ਗ੍ਰੰ. 18.46)। ਇਹ ਇੱਕ ਹੋਰ ਤਰੀਕਾ ਹੈ, ਕਿ "ਮੇਰੇ ਕੋਲ ਰੋਜ਼ੀ-ਰੋਟੀ ਕਮਾਉਣ ਦਾ ਕੋਈ ਹੋਰ ਸਾਧਨ ਨਹੀਂ ਹੈ।" ਪਰ ਜੇਕਰ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣ ਜਾਂਦਾ ਹੈ, ਤਾਂ ਭਾਵੇਂ ਉਹ ਇੱਕ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਿਹਾ ਹੈ, ਉਹ ਕ੍ਰਿਸ਼ਨ ਦੇ ਸੰਪਰਕ ਵਿੱਚ ਹੈ। ਭਗਵਦ-ਗੀਤਾ ਵਿੱਚ ਇਸਦੀ ਸਿਫ਼ਾਰਸ਼ ਕੀਤੀ ਗਈ ਹੈ, ਸਵ-ਕਰਮਣਾ ਤਮ ਅਭਿਆਰਚਯ। ਮੈਂ ਵਰਣਾਸ਼ਰਮ-ਧਰਮ ਵਿੱਚ ਸਮਝਾਇਆ ਹੈ, ਕਿ ਭਾਵੇਂ ਲੱਤ ਲੱਤ ਹੈ, ਇਹ ਸਿਰ ਜਿੰਨੀ ਮਹੱਤਵਪੂਰਨ ਨਹੀਂ ਹੈ। ਪਰ ਸਰੀਰ ਨੂੰ ਸਿਹਤਮੰਦ ਸਥਿਤੀ ਵਿੱਚ ਰੱਖਣ ਲਈ ਲੱਤ ਵੀ ਜ਼ਰੂਰੀ ਹੈ। ਇਸ ਲਈ ਉਹ ਇਲੈਕਟ੍ਰੀਸ਼ੀਅਨ ਜਿਸਦਾ ਕ੍ਰਿਸ਼ਨ ਨਾਲ ਸਬੰਧ ਹੈ, ਉਹ ਹੁਣ ਇਲੈਕਟ੍ਰੀਸ਼ੀਅਨ ਨਹੀਂ ਹੈ; ਉਹ ਵੈਸ਼ਣਵ ਹੈ, ਕਿਉਂਕਿ ਉਸਦਾ ਕ੍ਰਿਸ਼ਨ ਨਾਲ ਸਬੰਧ ਹੈ।"
750420 - ਗੱਲ ਬਾਤ - ਵ੍ਰਂਦਾਵਨ