PA/750510b - ਸ਼੍ਰੀਲ ਪ੍ਰਭੁਪਾਦ ਵੱਲੋਂ ਪਰਥ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਮਨੁੱਖ, ਘੱਟੋ ਘੱਟ ਮਨੁੱਖਾਂ ਦਾ ਇੱਕ ਵਰਗ ਜ਼ਰੂਰ ਬ੍ਰਾਹਮਣ ਹੋਣਾ ਚਾਹੀਦਾ ਹੈ, ਬ੍ਰਹਮ ਜਾਨਾਤਿ ਇਤਿ ਬ੍ਰਾਹਮਣ:, ਇੱਕ ਜੋ ਜਾਣਦਾ ਹੈ ਕਿ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ। ਅਸੀਂ ਇਹ ਜਾਣਦੇ ਹਾਂ। ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲੇ ਲੋਕ, ਅਸੀਂ ਜਾਣਦੇ ਹਾਂ। ਇਸ ਲਈ ਅਸੀਂ ਸੱਭਿਅਕ ਹਾਂ।

ਗਣੇਸ਼: ਪਰ ਭਗਵਦ-ਗੀਤਾ, ਇਹ ਪੰਜ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਸੀ, ਇਸ ਲਈ ਇਹ ਅੱਜ ਨਾਲ ਸੰਬੰਧਿਤ ਨਹੀਂ ਹੈ। ਪ੍ਰਭੂਪਾਦ: ਨਹੀਂ, ਇਹ ਨਹੀਂ ਲਿਖੀ ਗਈ ਸੀ। ਇਹ ਉੱਥੇ ਮੋਜੂਦ ਸੀ। ਫਿਰ ਤੁਸੀਂ ਭਗਵਦ-ਗੀਤਾ ਨਹੀਂ ਪੜ੍ਹਦੇ। ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ? ਤੁਸੀਂ ਭਗਵਦ-ਗੀਤਾ ਜਾਣਦੇ ਹੋ? ਤੁਸੀਂ ਭਗਵਦ-ਗੀਤਾ ਨਹੀਂ ਪੜ੍ਹੀ ਹੈ। ਇਹ ਤੁਹਾਡੇ ਲਈ ਸ਼ਰਮ ਦੀ ਗੱਲ ਹੈ। ਤੁਸੀਂ ਭਗਵਦ-ਗੀਤਾ ਪੜ੍ਹੀ ਹੈ? ਗਣੇਸ਼: ਥੋੜ੍ਹੀ ਜਹੀ। ਪ੍ਰਭੂਪਾਦ: ਇਹ ਕੀ ਹੈ? ਅਮੋਘ: ਉਹ ਕਹਿੰਦਾ ਹੈ ਹਾਂ, ਥੋੜ੍ਹੀ ਜਹੀ। ਪ੍ਰਭੂਪਾਦ: ਫਿਰ ਤੁਸੀਂ ਨਹੀਂ ਜਾਣਦੇ। ਉਹ ਕਿਉਂ ਕਹਿੰਦਾ ਹੈ ਕਿ ਭਗਵਦ-ਗੀਤਾ ਪੰਜ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਸੀ? ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਤੁਸੀਂ ਨਹੀਂ ਜਾਣਦੇ। ਇਹ ਪਹਿਲੀ ਵਾਰ ਚਾਰ ਕਰੋੜ ਸਾਲ ਪਹਿਲਾਂ ਬੋਲੀ ਗਈ ਸੀ। ਇਮੰ ਵਿਵਾਸਵਤੇ ਯੋਗੰ ਪ੍ਰੋਕਤਵਾਨ ਅਹਮ... (ਭ.ਗ੍ਰੰ. 4.1)। ਤੁਸੀਂ ਭਗਵਦ-ਗੀਤਾ ਦੇ ਕਿਸ ਤਰ੍ਹਾਂ ਦੇ ਪਾਠਕ ਹੋ, ਤੁਹਾਨੂੰ ਨਹੀਂ ਪਤਾ?"

750510 - ਸਵੇਰ ਦੀ ਸੈਰ - ਪਰਥ