PA/750513b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਪਰਥ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਉਸਨੂੰ ਕੁਦਰਤ ਕੰਨਾਂ ਨਾਲ ਖਿੱਚਦੀ ਹੈ, "ਤੂੰ ਬਦਮਾਸ਼, ਤੂੰ ਇਸ ਗੁਣ ਨਾਲ ਜੁੜਿਆ ਹੈਂ। ਤੂੰ ਇਹ ਕਰਦਾ ਹੈਂ। ਤੈਨੂੰ ਇਸ ਸਰੀਰ ਨੂੰ ਸਵੀਕਾਰ ਕਰਨਾ ਪਵੇਗਾ।" ਇਹ ਉਹ ਨਹੀਂ ਜਾਣਦਾ। "ਹੁਣ ਤੂੰ ਕੁੱਤੇ ਵਾਂਗ ਕੰਮ ਕੀਤਾ ਹੈ, ਤੂੰ ਕੁੱਤੇ ਦੇ ਇਸ ਸਰੀਰ ਨੂੰ ਸਵੀਕਾਰ ਕਰ।" ਇਹ ਕੁਦਰਤ ਦੀ ਰਚਨਾ ਹੈ। ਤੂੰ ਇਹ ਨਹੀਂ ਕਹਿ ਸਕਦਾ: "ਨਹੀਂ, ਨਹੀਂ, ਨਹੀਂ, ਮੈਨੂੰ ਇਹ ਸਰੀਰ ਨਹੀਂ ਚਾਹੀਦਾ।" ਨਹੀਂ, ਤੈਨੂੰ ਚਾਹੀਦਾ ਹੈ। "ਤੂੰ ਕੁੱਤੇ ਵਾਂਗ ਕੰਮ ਕੀਤਾ ਹੈ, ਤੂੰ ਕੁੱਤੇ ਦਾ ਇਹ ਸਰੀਰ ਲੈ।" ਇਹ ਉਹ ਨਹੀਂ ਜਾਣਦਾ। ਉਹ ਸੋਚ ਰਿਹਾ ਹੈ, "ਮੈਂ ਸਭ ਕੁਝ ਹਾਂ; ਮੈਂ ਸੁਤੰਤਰ ਹਾਂ।" ਇਹ ਮੂਰਖਤਾ ਹੈ। ਸਾਰਾ ਸੰਸਾਰ, ਵੱਡੇ, ਵੱਡੇ ਵਿਗਿਆਨੀ ਅਤੇ ਦਾਰਸ਼ਨਿਕ, ਸਾਰੇ ਅਗਿਆਨਤਾ ਵਿੱਚ ਹਨ ਅਤੇ ਉਹ ਕੁਦਰਤ ਦੁਆਰਾ ਕੰਨਾਂ ਨਾਲ ਖਿੱਚੇ ਜਾ ਰਹੇ ਹਨ। ਇਹ ਉਹ ਨਹੀਂ ਜਾਣਦੇ।"
750513 - ਗੱਲ ਬਾਤ B - ਪਰਥ