PA/750513c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਪਰਥ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪ੍ਰਭੂਪਾਦ: ਜਿਵੇਂ ਹੀ ਤੁਹਾਨੂੰ ਭੌਤਿਕ ਸਰੀਰ ਮਿਲਦਾ ਹੈ, ਤੁਹਾਨੂੰ ਦੁੱਖ ਝੱਲਣਾ ਪੈਂਦਾ ਹੈ। ਚਾਹੇ ਇਹ ਸਰੀਰ, ਆਸਟ੍ਰੇਲੀਆਈ ਸਰੀਰ, ਜਾਂ ਅਮਰੀਕੀ ਸਰੀਰ ਜਾਂ ਕੁੱਤੇ ਦਾ ਸਰੀਰ ਜਾਂ ਬਿੱਲੀ ਦਾ ਸਰੀਰ ਜਾਂ ਰੁੱਖ ਦਾ ਸਰੀਰ, ਕੋਈ ਵੀ ਸਰੀਰ, ਭੌਤਿਕ ਸੰਸਾਰ ਵਿੱਚ ਤੁਹਾਨੂੰ ਦੁੱਖ ਝੱਲਣਾ ਪਵੇਗਾ। ਸਭ ਤੋਂ ਪਹਿਲਾਂ, ਸਰੀਰ ਦਾ ਇਹ ਤਬਾਦਲਾ, ਉਹ ਵੀ ਦੁੱਖ ਹੈ। ਭੌਤਿਕ ਸੰਸਾਰ ਵਿੱਚ ਇਹ ਸਿਰਫ਼ ਦੁੱਖ ਹੈ, ਪਰ ਕਿਉਂਕਿ ਲੋਕ ਅਗਿਆਨਤਾ ਵਿੱਚ ਹਨ, ਉਹ ਦੁੱਖ ਨੂੰ ਆਨੰਦ ਵਜੋਂ ਲੈਂਦੇ ਹਨ।

ਮਾਤਾ: ਫਿਰ ਇੰਨਾ ਜ਼ਿਆਦਾ ਮਨੁੱਖੀ ਦੁੱਖ ਕਿਉਂ ਹੈ? ਪ੍ਰਭੂਪਾਦ: ਕਿਉਂਕਿ ਉਸਨੇ ਇਸ ਭੌਤਿਕ ਸਰੀਰ ਨੂੰ ਸਵੀਕਾਰ ਕਰ ਲਿਆ ਹੈ। ਮਾਤਾ: ਅਤੇ ਇਸ ਲਈ ਇੰਨਾ ਜ਼ਿਆਦਾ ਮਨੁੱਖੀ ਦੁੱਖ। ਕਿਉਂਕਿ ਉਹ ਨਹੀਂ ਕਰਦੇ... ਪ੍ਰਭੂਪਾਦ: ਹਾਂ, ਇੱਕ ਭੌਤਿਕ ਸਰੀਰ ਨੂੰ ਸਵੀਕਾਰ ਕਰਨ ਦੇ ਕਾਰਨ। ਇਸ ਲਈ ਸਾਡੇ ਵਿੱਚੋਂ ਹਰੇਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭੌਤਿਕ ਸਰੀਰ ਨੂੰ ਸਵੀਕਾਰ ਕਰਨ ਦੀ ਇਸ ਪ੍ਰਕਿਰਿਆ ਤੋਂ ਕਿਵੇਂ ਬਚਿਆ ਜਾਵੇ। ਇਹ ਸਾਡਾ ਇੱਕੋ ਇੱਕ ਯਤਨ ਹੋਣਾ ਚਾਹੀਦਾ ਹੈ। ਅਸਥਾਈ ਹੱਲ ਕਡਣਾ ਨਹੀਂ। ਇਹ ਬਹੁਤ ਵਧੀਆ ਹੱਲ ਨਹੀਂ ਹੈ।"

750513 - ਗੱਲ ਬਾਤ C - ਪਰਥ