PA/750525c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਕ੍ਰਿਸ਼ਨ ਨੇ ਕਿਹਾ, "ਉਹ ਸਭ ਤੋਂ ਵਧੀਆ ਯੋਗੀ ਹੈ।" ਯੋਗੀਨਾਮ ਅਪਿ ਸਰਵੇਸ਼ਾਂ। ਸਰਵੇਸ਼ਾਂ ਦਾ ਅਰਥ ਹੈ "ਸਭਨਾਂ ਵਿੱਚੋਂ।" "ਹਰ ਤਰ੍ਹਾਂ ਦੇ ਯੋਗੀਆਂ ਵਿੱਚੋਂ, ਸਭ ਤੋਂ ਵਧੀਆ ਯੋਗੀ ਉਹ ਹੈ ਜੋ ਹਮੇਸ਼ਾ ਮੇਰੇ ਬਾਰੇ ਸੋਚਦਾ ਰਹਿੰਦਾ ਹੈ।"

ਇਹੀ ਕ੍ਰਿਸ਼ਨ ਦਾ ਫਲਸਫਾ ਹੈ। ਉਹ ਭਗਵਦ-ਗੀਤਾ ਵਿੱਚ ਸਿਖਾ ਰਹੇ ਹਨ, ਮਨ-ਮਨਾ ਭਵ ਮਦ-ਭਕਤੋ ਮਦ-ਯਾਜੀ ਮਾਂ ਨਮਸਕੁਰੁ (ਭ.ਗੀ. 18.65)। ਚਾਰ ਚੀਜਾਂ। ਜੇਕਰ ਤੁਸੀਂ ਇਮਾਨਦਾਰੀ ਨਾਲ ਇਹ ਚਾਰ ਚੀਜਾਂ ਕਰਦੇ ਹੋ - ਹਮੇਸ਼ਾ ਕ੍ਰਿਸ਼ਨ ਬਾਰੇ ਸੋਚੋ, ਮਨ-ਮਨਾ; ਬਸ ਉਸਦੇ ਭਗਤ ਬਣੋ, ਮਨ-ਮਨਾ ਭਵ ਮਦ-ਭਕਤੋ; ਮਦ-ਯਾਜੀ, ਕ੍ਰਿਸ਼ਨ ਦੀ ਪੂਜਾ ਕਰੋ। . . ਜਿਵੇਂ ਅਸੀਂ ਮੰਦਰ ਦੇ ਕਮਰੇ ਵਿੱਚ ਕਰਦੇ ਹਾਂ। ਮਨ-ਮਨਾ... ਤੁਸੀਂ ਕਿਤੇ ਵੀ ਪੂਜਾ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਭਗਤ ਹੋ। ਇੱਕ ਭਗਤ ਕ੍ਰਿਸ਼ਨ ਦੀ ਪੂਜਾ ਕਿਤੇ ਵੀ ਕਰ ਸਕਦਾ ਹੈ, ਇੱਕ ਰੁੱਖ ਦੇ ਹੇਠਾਂ, ਕਿਉਂਕਿ ਕ੍ਰਿਸ਼ਨ ਹਰ ਕਿਸੇ ਦੇ ਦਿਲ ਵਿੱਚ ਹੈ, ਈਸ਼ਵਰ: ਸਰਵ-ਭੂਤਾਨਾਂ ਹ੍ਰੀਦ-ਦੇਸ਼ੇ 'ਰਜੁਨ ਤਿਸ਼ਟਤੀ (ਭ.ਗ੍ਰੰ. 18.61)। ਇਸ ਲਈ ਜੇਕਰ ਤੁਸੀਂ ਇੱਕ ਰੁੱਖ ਦੇ ਹੇਠਾਂ ਕ੍ਰਿਸ਼ਨ ਬਾਰੇ ਸੋਚਦੇ ਹੋ ਅਤੇ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹੋ, ਤਾਂ ਇਹ ਕਾਫ਼ੀ ਹੈ। ਕ੍ਰਿਸ਼ਨ ਨੂੰ ਕਿਸੇ ਵੱਡੇ ਸਮਾਨ ਦੀ ਲੋੜ ਨਹੀਂ ਹੈ। ਉਹ ਸਿਰਫ਼ ਇਹੀ ਚਾਹੁੰਦਾ ਹੈ ਕਿ ਤੁਸੀਂ ਕਿੰਨੇ ਸੱਚੇ ਭਗਤ ਹੋ। ਬੱਸ ਇੰਨਾ ਹੀ।"

750525 - ਪ੍ਰਵਚਨ - ਹੋਨੋਲੂਲੂ