PA/750618 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਭ ਤੋਂ ਵਧੀਆ ਬੁੱਧੀ ਇਹ ਹੈ ਕਿ ਕਿਵੇਂ ਕ੍ਰਿਸ਼ਨ ਭਾਵਨਾ ਭਾਵਿਤ ਹੋਣਾ ਹੈ। ਬੱਸ ਇੰਨਾ ਹੀ। ਇਹੀ ਸਭ ਤੋਂ ਵਧੀਆ ਬੁੱਧੀ ਹੈ; ਨਹੀਂ ਤਾਂ ਹਰ ਖੇਤਰ ਵਿੱਚ ਬੁੱਧੀ ਦੀ ਲੋੜ ਹੁੰਦੀ ਹੈ। ਬੁੱਧੀ ਤੋਂ ਬਿਨਾਂ ਉਹ ਤਰੱਕੀ ਨਹੀਂ ਕਰ ਸਕਦਾ। ਇਸ ਲਈ ਬੁੱਧੀ ਦਾ ਸਭ ਤੋਂ ਵਧੀਆ ਉਪਯੋਗ ਕ੍ਰਿਸ਼ਨ ਭਾਵਨਾ ਭਾਵਿਤ ਬਣਨਾ ਅਤੇ ਜੀਵਨ ਨੂੰ ਸਫਲ ਬਣਾਉਣਾ ਹੈ। ਇਹੀ ਅਸਲ ਬੁੱਧੀ ਹੈ। ਕ੍ਰਿਸ਼ਨ ਯੇ ਭਜੇ ਸੇ ਵੱਡਾ ਚਤੁਰਾ: ਜੋ ਕੋਈ ਵੀ ਕ੍ਰਿਸ਼ਨ ਭਾਵਨਾ ਭਾਵਿਤ ਹੈ, ਉਹ ਪਹਿਲੇ ਦਰਜੇ ਦਾ ਮਨੁੱਖ ਹੈ। ਇਹੀ ਜੀਵਨ ਦਾ ਹੱਲ ਹੈ। ਨਹੀਂ ਤਾਂ, ਤੁਸੀਂ ਬਹੁਤ ਬੁੱਧੀਮਾਨ ਹੋ ਜਾਂਦੇ ਹੋ - ਤੁਹਾਨੂੰ ਕੁਝ ਪੈਸਾ ਮਿਲਦਾ ਹੈ, ਤੁਹਾਨੂੰ ਕੁਝ ਪ੍ਰਤਿਸ਼ਠਾ ਮਿਲਦੀ ਹੈ, ਕੁਝ ਸ਼ਕਤੀ ਮਿਲਦੀ ਹੈ - ਫਿਰ ਉਹ ਕੀ ਹੈ? ਮੌਤ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ; ਇਹ ਨਹੀਂ ਰਹੇਗਾ।
ਫਿਰ ਤੁਸੀਂ ਇੱਕ ਹੋਰ ਅਧਿਆਇ ਲਿਆਉਂਦੇ ਹੋ, ਦੁਬਾਰਾ ਸੰਘਰਸ਼ ਕਰਨਾ - ਜਾਂ ਤਾਂ ਮਨੁੱਖ ਜਾਂ ਬਿੱਲੀ, ਕੁੱਤਾ ਜਾਂ ਰੁੱਖ ਜਾਂ ਇਸ ਤਰ੍ਹਾਂ ਦਾ। ਇਹ ਕੁਦਰਤ ਦਾ ਨਿਯਮ ਹੈ; ਤੁਸੀਂ ਇਸ ਤੋਂ ਬਚ ਨਹੀਂ ਸਕਦੇ।" |
750618 - ਗੱਲ ਬਾਤ - ਹੋਨੋਲੂਲੂ |