PA/750701 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਡੇਨੇਵਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਤੀ ਦਾ ਅਰਥ ਹੈ ਸ਼ੁੱਧੀਕਰਨ ਪ੍ਰਕਿਰਿਆ। ਅਸੀਂ ਅਪਵਿੱਤਰ ਹਾਂ। ਕਿਉਂਕਿ ਅਸੀਂ ਅਪਵਿੱਤਰ ਹਾਂ, ਇਸ ਲਈ ਅਸੀਂ ਬਹੁਤ ਸਾਰੇ ਕਸ਼ਟ, ਜੀਵਨ ਦੀਆਂ ਬਹੁਤ ਸਾਰੀਆਂ ਦੁਖਦਾਈ ਸਥਿਤੀਆਂ ਵਿੱਚੋਂ ਗੁਜ਼ਰ ਰਹੇ ਹਾਂ। ਨਹੀਂ ਤਾਂ ਅਸੀਂ ਆਤਮਿਕ ਆਤਮਾ ਹਾਂ, ਆਨੰਦਮਯੋ 'ਭਿਆਸਾਤ (ਵੇਦਾਂਤ-ਸੂਤਰ 1.1.12)। ਸਾਡੀ ਸਥਿਤੀ ਆਨੰਦਮਯ ਹੈ। ਆਨੰਦਮਯ, ਵੇਦਾਂਤ-ਸੂਤਰ ਕਹਿੰਦਾ ਹੈ, ਆਨੰਦਮਯ। "ਕੁਦਰਤ ਦੁਆਰਾ, ਆਤਮਿਕ ਆਤਮਾ ਆਨੰਦਮਯ ਹੈ, ਹਮੇਸ਼ਾ ਪ੍ਰਸੰਨਤਾ ਨਾਲ ਭਰਪੂਰ।" ਤੁਸੀਂ ਕ੍ਰਿਸ਼ਨ ਨੂੰ ਦੇਖਦੇ ਹੋ। ਕ੍ਰਿਸ਼ਨ ਪ੍ਰਸੰਨਤਾ ਨਾਲ ਭਰਪੂਰ ਹੈ। ਤੁਸੀਂ ਹਮੇਸ਼ਾ ਕ੍ਰਿਸ਼ਨ ਦੀਆਂ ਤਸਵੀਰਾਂ ਦੇਖਦੇ ਹੋ, ਜਾਂ ਤਾਂ ਉਹ ਗਊ ਚਰਵਾਹੇਆਂ ਨਾਲ ਖੇਡ ਰਿਹਾ ਹੈ ਜਾਂ ਉਹ ਕਿਸੇ ਦਾਨਵ ਨੂੰ ਮਾਰ ਰਿਹਾ ਹੈ, ਉਹ ਹੱਸ ਰਿਹਾ ਹੈ, ਬਹੁਤ ਹੀ ਜੋਸ਼ੀਲੇ ਢੰਗ ਨਾਲ ਉਹ ਮਾਰ ਰਿਹਾ ਹੈ। ਅਤੇ ਗੋਪੀਆਂ ਅਤੇ ਰਾਧਾਰਾਣੀ ਦੀ ਕੀ ਗੱਲ ਕਰੀਏ? ਕਿਉਂਕਿ ਉਹ ਸਚ-ਚਿਦ-ਆਨੰਦ-ਵਿਗ੍ਰਹ: ਹੈ (ਭ. 5.1), ਹਮੇਸ਼ਾ ਖੁਸ਼ੀ ਅਤੇ ਅਨੰਦ ਨਾਲ ਭਰਪੂਰ। ਅਤੇ ਅਸੀਂ ਵੀ ਕ੍ਰਿਸ਼ਨ ਦੇ ਅੰਗ ਹਾਂ। ਇਸ ਲਈ ਸਾਡੀ ਸਥਿਤੀ ਉਹੀ ਹੈ, ਸ਼ਾਇਦ ਛੋਟੇ ਪੈਮਾਨੇ ਵਿੱਚ। ਸਥਿਤੀ ਉਹੀ ਹੈ, ਆਨੰਦਮਯੋ 'ਭਿਆਸਾਤ (ਵੇਦਾਂਤ-ਸੂਤਰ 1.1.12)। ਆਨੰਦਮਯ।"
750701 - ਪ੍ਰਵਚਨ SB 06.01.18 - ਡੇਨੇਵਰ