PA/750705 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਸ਼ਿਕਾਗੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵਰਤਮਾਨ ਸਮੇਂ ਪਹਿਲੇ ਦਰਜੇ ਦੇ ਆਦਮੀਆਂ ਲਈ ਕੋਈ ਜਗ੍ਹਾ ਨਹੀਂ ਹੈ। ਜਦੋਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਪੁੱਛਦੇ ਹਾਂ ਕਿ "ਤੁਸੀਂ ਇਨ੍ਹਾਂ ਚਾਰਾਂ ਵਰਗਾਂ ਦੀਆਂ ਪਾਪੀ ਗਤੀਵਿਧੀਆਂ ਤੋਂ ਮੁਕਤ ਹੋ ਜਾਓ: ਕੋਈ ਨਾਜਾਇਜ਼ ਸੈਕਸ ਨਹੀਂ, ਮਾਸ ਖਾਣਾ ਨਹੀਂ," ਤਾਂ ਲੋਕ ਹੱਸਦੇ ਹਨ, "ਓ, ਤੁਸੀਂ ਕਿਉਂ ਪੁੱਛ ਰਹੇ ਹੋ?" ਉਹ ਨਹੀਂ ਜਾਣਦੇ ਕਿ ਆਦਰਸ਼ ਆਦਮੀ ਕੀ ਹੈ। ਉਹ ਸੋਚਦੇ ਹਨ, "ਨਜਾਇਜ਼ ਸੈਕਸ, ਉਸ ਵਿੱਚ ਕੀ ਗਲਤ ਹੈ? ਮਾਸ ਖਾਣਾ, ਉਸ ਵਿੱਚ ਕੀ ਗਲਤ ਹੈ?" ਉਹ ਨਹੀਂ ਜਾਣਦੇ ਕਿ ਸਹੀ ਅਤੇ ਗਲਤ ਕੀ ਹੈ। ਇਸ ਲਈ ਸਾਰੇ ਚੌਥੇ ਦਰਜੇ ਦੇ ਆਦਮੀ ਹਨ। ਉਹ ਇਹ ਵੀ ਨਹੀਂ ਸਮਝ ਸਕਦੇ ਕਿ ਇਨ੍ਹਾਂ ਚੀਜ਼ਾਂ ਦਾ ਕੀ ਮੁੱਲ ਹੈ। ਇਸ ਲਈ ਤੁਸੀਂ ਚੌਥੇ ਦਰਜੇ ਦੇ ਆਦਮੀਆਂ ਨਾਲ ਖੁਸ਼ ਨਹੀਂ ਹੋ ਸਕਦੇ। ਘੱਟੋ ਘੱਟ ਇੱਕ ਵਰਗ, ਪਹਿਲੇ ਦਰਜੇ ਦੇ ਆਦਮੀਆਂ ਦਾ ਹੋਣਾ ਚਾਹੀਦਾ ਹੈ। ਜੋ ਅਸੀਂ ਇਸ ਗੁਰੂਕੁਲ ਤੋਂ ਇੱਕ ਪਹਿਲੇ ਦਰਜੇ ਦਾ ਆਦਮੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
750705 - ਗੱਲ ਬਾਤ A - ਸ਼ਿਕਾਗੋ