"ਅਧਿਆਤਮਿਕ ਸੰਸਾਰ ਵਿੱਚ ਸਰੀਰ ਨੂੰ ਬਣਾਈ ਰੱਖਣ ਦੀ ਕੋਈ ਲੋੜ ਨਹੀਂ ਹੈ। ਸਰੀਰ ਅਧਿਆਤਮਿਕ ਹੈ। ਜਿਵੇਂ ਕਿ ਅਸੀਂ ਇਸ ਭੌਤਿਕ ਸੰਸਾਰ ਵਿੱਚ ਆਏ ਹਾਂ, ਇਸ ਸਰੀਰ ਨੂੰ ਬਣਾਈ ਰੱਖਣ ਲਈ ਮੈਨੂੰ ਖਾਣਾ ਪੈਂਦਾ ਹੈ, ਮੈਨੂੰ ਸੌਣਾ ਪੈਂਦਾ ਹੈ, ਮੈਨੂੰ ਆਪਣੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨਾ ਪੈਂਦਾ ਹੈ ਅਤੇ ਮੈਨੂੰ ਬਚਾਅ ਕਰਨ ਦੀ ਲੋੜ ਹੁੰਦੀ ਹੈ - ਚਾਰ ਜ਼ਰੂਰਤਾਂ। ਆਹਾਰ-ਨਿਦ੍ਰਾ-ਭਯਾ-ਮੈਥੁਨੰ। ਅਤੇ ਅਧਿਆਤਮਿਕ ਸਰੀਰ ਦਾ ਅਰਥ ਹੈ ਇਹ ਚਾਰ ਤਰ੍ਹਾਂ ਦੀਆਂ ਸਰੀਰਕ ਮੰਗਾਂ ਬਿਲਕੁਲ ਨਹੀਂ, ਹੋਰ ਨਹੀਂ। ਇਹ ਅਧਿਆਤਮਿਕ ਜੀਵਨ ਹੈ। ਇਸਦਾ ਅਰਥ ਹੈ ਨਾ ਖਾਣਾ, ਨਾ ਨੀਂਦ, ਨਾ ਸੈਕਸ ਅਤੇ ਨਾ ਹੀ ਕੋਈ ਬਚਾਅ। ਉਹ ਗੋਸਵਾਮੀਆਂ, ਵਰਿੰਦਾਵਣ ਵਿੱਚ ਛੇ ਗੋਸਵਾਮੀਆਂ ਨੇ ਅਭਿਆਸ ਕੀਤਾ। ਨਿਦ੍ਰਾ-ਵਿਹਾਰਕਾਦਿ-ਵਿਜੀਤੌ। ਉਨ੍ਹਾਂ ਨੇ ਨੀਂਦ, ਖਾਣਾ, ਸੰਭੋਗ ਅਤੇ ਬਚਾਅ ਉੱਤੇ ਜਿੱਤ ਪ੍ਰਾਪਤ ਕੀਤੀ। ਨਿਦ੍ਰਾ ਦਾ ਅਰਥ ਹੈ ਸੌਣਾ, ਆਹਾਰ ਦਾ ਅਰਥ ਹੈ ਖਾਣਾ, ਵਿਹਾਰ ਦਾ ਅਰਥ ਹੈ ਸੈਕਸ। ਨਿਦ੍ਰਾਹਾਰ-ਵਿਹਾਰਕਾਦਿ-ਵਿਜੀਤੌ। ਜਿੱਤ ਪ੍ਰਾਪਤ ਕੀਤੀ। ਇਸ ਲਈ ਇਹ ਅਧਿਆਤਮਿਕ ਜੀਵਨ ਦੀ ਤਰੱਕੀ ਹੈ। ਜਦੋਂ ਅਸੀਂ ਇਨ੍ਹਾਂ ਚੀਜ਼ਾਂ ਉੱਤੇ ਜਿੱਤ ਪ੍ਰਾਪਤ ਕਰਦੇ ਹਾਂ, ਇਸਦਾ ਅਰਥ ਹੈ ਕਿ ਅਸੀਂ ਅਧਿਆਤਮਿਕ ਮੰਚ 'ਤੇ ਆ ਗਏ ਹਾਂ।"
|