PA/750710 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਸ਼ਿਕਾਗੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਭ ਕੁਝ ਮਨਘੜਤ ਢੰਗ ਨਾਲ ਕੀਤਾ ਜਾ ਰਿਹਾ ਹੈ। ਫਿਰ ਇਸਨੂੰ ਮਨਘੜਤ ਢੰਗ ਨਾਲ ਸੁਧਾਰਿਆ ਜਾ ਰਿਹਾ ਹੈ, ਫਿਰ ਉਹੀ ਹੋ ਰਿਹਾ ਹੈ। ਪੁਨ: ਪੁਨਸ਼ ਕਰਵਿਤ-ਕਰਵਣਾਨਾਮ (SB 7.5.30), ਚਬਾਇਆ ਹੋਇਆ ਚਬਾਉਣਾ, ਬੱਸ ਇੰਨਾ ਹੀ। ਕੋਈ ਮਿਆਰ ਨਹੀਂ। ਇਹ ਆਧੁਨਿਕ ਸਭਿਅਤਾ ਦਾ ਕਸੂਰ ਹੈ। ਤੁਸੀਂ ਆਪਣਾ ਮਿਆਰ ਬਣਾਉਂਦੇ ਹੋ, ਮੈਂ ਆਪਣਾ ਮਿਆਰ ਬਣਾਉਂਦਾ ਹਾਂ, ਉਹ ਆਪਣਾ ਮਿਆਰ ਬਣਾਉਂਦਾ ਹੈ। ਅਤੇ ਇਸ ਲਈ ਨੇਤਾਵਾਂ ਵਿਚਕਾਰ ਲੜਾਈ ਹੁੰਦੀ ਹੈ। ਪਰ ਸਾਡੀ ਵੈਦਿਕ ਧਾਰਨਾ ਦੇ ਅਨੁਸਾਰ ਇੱਕ ਮਿਆਰ ਹੈ। ਅਸੀਂ ਇਸ ਗੱਲ 'ਤੇ ਜ਼ੋਰ ਦੇ ਰਹੇ ਹਾਂ ਕਿ, "ਤੁਸੀਂ ਇਸ ਵੈਦਿਕ ਮਿਆਰ ਨੂੰ ਲਓ; ਫਿਰ ਤੁਸੀਂ ਸੰਪੂਰਨ ਹੋਵੋਗੇ।" ਅਤੇ ਜੇਕਰ ਤੁਸੀਂ ਆਪਣਾ ਮਿਆਰ ਬਣਾਉਂਦੇ ਰਹੋਗੇ, ਤਾਂ ਤੁਸੀਂ ਕਦੇ ਵੀ ਸੰਪੂਰਨ ਨਹੀਂ ਹੋਵੋਗੇ। ਕਿਉਂਕਿ ਤੁਸੀਂ ਆਪਣਾ ਮਿਆਰ ਬਣਾਉਂਦੇ ਹੋ, ਮੈਂ ਆਪਣਾ ਮਿਆਰ ਬਣਾਉਂਦਾ ਹਾਂ, ਉਹ ਆਪਣਾ ਮਿਆਰ ਬਣਾਉਂਦਾ ਹੈ, ਅਤੇ ਲੜਾਈ ਹੁੰਦੀ ਹੈ। ਇਸ ਲਈ ਅਸੀਂ ਇੱਕ ਮਿਆਰ, ਭਗਵਦ-ਗੀਤਾ ਜਿਵੇਂ ਹੈ, ਰੱਖ ਰਹੇ ਹਾਂ। ਇਹ ਸਾਡਾ ਪ੍ਰਚਾਰ ਹੈ, ਕ੍ਰਿਸ਼ਨ ਭਾਵਨਾ ਅੰਮ੍ਰਿਤ।"
750710 - ਗੱਲ ਬਾਤ - ਸ਼ਿਕਾਗੋ