PA/750713c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਫਿਲਾਡੇਲਫਿਆ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰ ਬੁੱਧੀਮਾਨ ਆਦਮੀ ਇਸ ਬਹੁਤ ਹੀ ਸਧਾਰਨ ਗੱਲ ਨੂੰ ਸਮਝੇਗਾ, ਕਿ ਜਿੰਨਾ ਚਿਰ ਸਰੀਰ... ਆਤਮਾ ਸਰੀਰ ਦੇ ਅੰਦਰ ਹੈ, ਸਰੀਰ ਬਦਲ ਰਿਹਾ ਹੈ। ਅਤੇ ਜਿਵੇਂ ਹੀ ਇਹ ਸਰੀਰ... ਜਿਵੇਂ ਤੁਸੀਂ ਬੁੱਢੇ ਹੋ ਜਾਂਦੇ ਹੋ, ਮੈਂ ਬੁੱਢਾ ਹੋ ਜਾਂਦਾ ਹਾਂ, ਸਰੀਰ ਨੂੰ ਬਦਲਣਾ ਸੰਭਵ ਨਹੀਂ ਹੈ; ਕਿਸੇ ਨਾ ਕਿਸੇ ਤਰ੍ਹਾਂ ਫਿਰ ਮੈਨੂੰ ਇੱਕ ਹੋਰ ਸਰੀਰ ਸਵੀਕਾਰ ਕਰਨਾ ਪਵੇਗਾ। ਇਸਨੂੰ ਆਵਾਗਮਨ ਕਿਹਾ ਜਾਂਦਾ ਹੈ। ਆਧੁਨਿਕ ਅਖੌਤੀ ਵਿਗਿਆਨੀ, ਦਾਰਸ਼ਨਿਕ, ਉਹ ਇਸ ਸਪੱਸ਼ਟ ਸੱਚ ਨੂੰ ਨਹੀਂ ਸਮਝਦੇ, ਅਤੇ ਉਹ ਵੱਡੇ ਵਿਗਿਆਨੀ, ਵੱਡੇ ਦਾਰਸ਼ਨਿਕ, ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।"
750713 - ਗੱਲ ਬਾਤ C - ਫਿਲਾਡੇਲਫਿਆ