PA/750725 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਜੀਵਨ ਦੇ ਇਸ ਗਲਤ ਧਾਰਨਾ ਦੇ ਤਹਿਤ ਅਸੀਂ ਸਿਰਫ਼ ਅਸ਼ੁੱਭ ਕੰਮ ਕਰ ਰਹੇ ਹਾਂ। ਅਸ਼ੁੱਭ ਕਿਉਂ? ਕਿਉਂਕਿ ਅਸੀਂ ਅੰਨ੍ਹੇਵਾਹ ਕੰਮ ਕਰ ਰਹੇ ਹਾਂ। ਸਾਨੂੰ ਨਹੀਂ ਪਤਾ ਕਿ ਮੇਰਾ ਅਗਲਾ ਜੀਵਨ ਕੀ ਹੈ, ਜਾਂ ਅਸੀਂ ਅਗਲੇ ਜੀਵਨ ਵਿੱਚ ਵਿਸ਼ਵਾਸ ਨਹੀਂ ਕਰਦੇ। ਪਰ ਤੁਸੀਂ ਮੰਨੋ ਜਾਂ ਨਾ ਮੰਨੋ; ਅਗਲਾ ਜੀਵਨ ਹੈ। ਜਿਵੇਂ ਬੱਚੇ ਦਾ ਅਗਲਾ ਜੀਵਨ ਹੈ, ਮੁੰਡੇ ਦਾ ਅਗਲਾ ਜੀਵਨ ਹੈ, ਜਵਾਨ ਦਾ ਅਗਲਾ ਜੀਵਨ ਹੈ, ਇਸੇ ਤਰ੍ਹਾਂ, ਬੁੱਢੇ ਆਦਮੀ ਦਾ ਅਗਲਾ ਜੀਵਨ ਹੈ। ਤੁਸੀਂ ਮੰਨੋ ਜਾਂ ਨਾ ਮੰਨੋ; ਤੁਹਾਨੂੰ ਅਗਲਾ ਜੀਵਨ ਸਵੀਕਾਰ ਕਰਨਾ ਪਵੇਗਾ। ਵਾਸਾਂਸਿ ਜਿਰਣਾਨੀ ਯਥਾ ਵਿਹਾਰ (ਭ.ਗ੍ਰੰ. 2.22)। ਇਹ ਅਸਲ ਸਿੱਖਿਆ ਹੈ। ਤੁਹਾਨੂੰ ਅਗਲਾ ਜੀਵਨ ਸਵੀਕਾਰ ਕਰਨਾ ਪਵੇਗਾ। ਹੁਣ, ਤੁਹਾਨੂੰ ਕਿਸ ਤਰ੍ਹਾਂ ਦਾ ਅਗਲਾ ਜੀਵਨ ਮਿਲੇਗਾ, ਤੁਹਾਨੂੰ ਇਸ ਜੀਵਨ ਵਿੱਚ ਤਿਆਰੀ ਕਰਨੀ ਪਵੇਗੀ। ਇਹ ਸ਼ੁਭ ਹੈ। ਇਹ ਭਦ੍ਰਾਣੀ ਹੈ।"
750725 - ਪ੍ਰਵਚਨ SB 06.01.44 - ਲਾੱਸ ਐਂਜ਼ਲਿਸ