PA/750908 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਕੁਝ ਆਦਰਸ਼ ਮਨੁੱਖ, ਕ੍ਰਿਸ਼ਨ ਭਾਵਨਾ ਅੰਮ੍ਰਿਤ ਮਨੁੱਖ, ਉਨ੍ਹਾਂ ਦੇ ਚਰਿੱਤਰ, ਉਨ੍ਹਾਂ ਦੇ ਵਿਵਹਾਰ, ਉਨ੍ਹਾਂ ਦੇ ਜੀਵਨ ਦੇ ਆਦਰਸ਼ ਉਦੇਸ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਜਿਨ੍ਹਾਂ ਨੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਗੰਭੀਰਤਾ ਨਾਲ ਲਿਆ ਹੈ, ਉਨ੍ਹਾਂ ਨੂੰ ਆਦਰਸ਼ ਮਨੁੱਖ ਹੋਣਾ ਚਾਹੀਦਾ ਹੈ। ਘੱਟੋ ਘੱਟ ਉਨ੍ਹਾਂ ਦੇ ਵਿਵਹਾਰ ਨੂੰ ਦੇਖ ਕੇ ਸਮਾਜ ਨੂੰ ਲਾਭ ਹੋਵੇਗਾ। ਅਤੇ ਚੈਤੰਨਯ ਮਹਾਪ੍ਰਭੂ ਨੇ ਸਾਨੂੰ ਸਿਖਾਇਆ ਹੈ, ਆਪਾਣੀ ਆਚਾਰੀ ਪ੍ਰਭੂ ਜੀਵਰੀ ਸਿੱਖਿਆ: ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਆਦਰਸ਼ ਮਨੁੱਖ ਵਾਂਗ ਵਿਵਹਾਰ ਨਹੀਂ ਕਰਦੇ, ਤਾਂ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ। ਤੁਹਾਡਾ ਪ੍ਰਚਾਰ ਸਫਲ ਨਹੀਂ ਹੋਵੇਗਾ।"
750908 - ਪ੍ਰਵਚਨ SB 06.02.04 - ਵ੍ਰਂਦਾਵਨ