PA/750911 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਨਾਰਾਇਣ ਇੰਨਾ ਦਿਆਲੂ ਹੈ ਕਿ ਭਾਵੇਂ ਉਸਦਾ ਮਤਲਬ ਅਸਲੀ ਨਾਰਾਇਣ ਨਹੀਂ ਸੀ - ਉਸਦਾ ਮਤਲਬ ਉਸਦੇ ਪੁੱਤਰ ਤੋਂ ਸੀ - ਪਰ ਪਿਆਰ ਨਾਰਾਇਣ ਲਈ ਸੀ। ਇਸ ਲਈ ਨਾਰਾਇਣ ਇੰਨਾ ਦਿਆਲੂ ਹੈ ਕਿ ਸੁਚੇਤ ਜਾਂ ਅਚੇਤ ਰੂਪ ਵਿੱਚ, ਜੇਕਰ ਤੁਸੀਂ ਪ੍ਰਭੂ ਦੇ ਪਵਿੱਤਰ ਨਾਮ ਦਾ ਜਾਪ ਕਰਦੇ ਹੋ, ਤਾਂ ਇਹ ਤੁਹਾਡੇ ਸਿਹਰੇ ਜਾਂਦਾ ਹੈ। ਜਿਵੇਂ ਕਈ ਵਾਰ ਜਦੋਂ ਤੁਸੀਂ ਗਲੀ ਵਿੱਚ ਤੁਰਦੇ ਹੋ, ਲੋਕ ਕਹਿੰਦੇ ਹਨ "ਹਰੇ ਕ੍ਰਿਸ਼ਨ!" ਤਾਂ ਇਹ ਵੀ ਉਨ੍ਹਾਂ ਦੇ ਸਿਹਰੇ ਜਾਂਦਾ ਹੈ। ਜਦੋਂ ਉਹ ਕਿਸੇ ਵੈਸ਼ਣਵ ਨੂੰ ਆਪਣਾ ਸਤਿਕਾਰ ਦਿੰਦੇ ਹਨ, ਤਾਂ ਇਹ ਉਨ੍ਹਾਂ ਦੇ ਸਿਹਰੇ ਜਾਂਦਾ ਹੈ। ਜਦੋਂ ਕੋਈ ਇਸ ਮੰਦਰ ਵਿੱਚ ਆਉਂਦਾ ਹੈ, ਆਪਣਾ ਮੱਥਾ ਟੇਕਦਾ ਹੈ, ਤਾਂ ਇਹ ਉਨ੍ਹਾਂ ਦੇ ਸਿਹਰੇ ਜਾਂਦਾ ਹੈ, ਕਿਉਂਕਿ ਕ੍ਰਿਸ਼ਨ ਕਹਿੰਦੇ ਹਨ, ਮਨ-ਮਨਾ ਭਵ ਮਦ-ਭਕਤੋ ਮਦ-ਯਾਜੀ ਮਾਂ ਨਮਸਕੁਰੁ (ਭ.ਗੀ. 18.65)।"
750911 - ਪ੍ਰਵਚਨ SB 06.02.08 - ਵ੍ਰਂਦਾਵਨ