PA/750917 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਚੈਤੰਨਯ ਮਹਾਪ੍ਰਭੂ ਨੇ ਅਫਸੋਸ ਪ੍ਰਗਟ ਕੀਤਾ ਕਿ ਕ੍ਰਿਸ਼ਨ ਦਾ ਪਵਿੱਤਰ ਨਾਮ ਇੰਨਾ ਸ਼ਕਤੀਸ਼ਾਲੀ ਹੈ ਕਿ ਸਾਰੀਆਂ ਸ਼ਕਤੀਆਂ ਜਾਂ ਸਾਰੀਆਂ ਊਰਜਾਵਾਂ ਪੂਰਨ ਪੁਰਖ ਵਿੱਚ ਹਨ, ਉਹੀ ਚੀਜ਼ ਜੋ ਤੁਸੀਂ ਉਸਦੇ ਨਾਮ ਵਿੱਚ, ਉਸਦੇ ਰੂਪ ਵਿੱਚ ਪਾਓਗੇ, ਪਰ ਇਹਨਾਂ ਚੀਜ਼ਾਂ ਨੂੰ ਘੱਟ ਬੁੱਧੀਮਾਨ ਵਰਗ ਦੇ ਲੋਕ ਨਹੀਂ ਸਮਝਦੇ। ਇਹਨਾਂ ਚੀਜ਼ਾਂ ਨੂੰ ਸਮਝਣ ਦਾ ਅਰਥ ਹੈ ਕ੍ਰਿਸ਼ਨ ਨੂੰ ਅਸਲ ਵਿੱਚ ਜਾਣਨਾ।
ਮਨੁਸ਼ਿਆਣਾਮ ਸਹਸਰੇਸ਼ੁ ਕਸ਼੍ਚਿਦ ਯਤਤਿ ਸਿੱਧਯੇ ਯਤਾਤਾਮ ਆਪਿ ਸਿੱਧਾਨਾਮ ਕਸ਼੍ਚਿਦ ਵੇਤਿ ਮਾਂ ਤੱਤਵਤ: (ਭ.ਗ੍ਰੰ. 7.3) ਇਹ ਤੱਤਵ, ਸੱਚ ਹੈ, ਉਹ ਕ੍ਰਿਸ਼ਨ, ਪਰਮ ਪੁਰਖ, ਉਸਦਾ ਪਵਿੱਤਰ ਨਾਮ, ਉਸਦਾ ਰੂਪ, ਉਸਦੇ ਗੁਣ, ਉਸਦੀ ਲੀਲਾਂ, ਉਸਦੇ ਸਮਾਨ, ਉਸਦਾ ਧਾਮ... ਜਿਵੇਂ ਅਸੀਂ ਵ੍ਰੰਦਾਵਨ-ਧਾਮ ਅੰਦਰ ਹਾਂ। ਤਾਂ ਵ੍ਰੰਦਾਵਨ-ਧਾਮ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਵ੍ਰਿੰਦਾਵਨ-ਧਾਮ ਕ੍ਰਿਸ਼ਨ ਤੋਂ ਵੱਖਰਾ ਨਹੀਂ ਹੈ।""" |
750917 - ਪ੍ਰਵਚਨ SB 06.02.14 - ਵ੍ਰਂਦਾਵਨ |