PA/751001 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾੱਰੀਸ਼ਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੇਰਾ ਵਿਚਾਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਪ੍ਰਚਾਰ ਕਰਨਾ ਹੈ। ਕਿਉਂਕਿ ਇਸ ਗਿਆਨ ਦੀ ਘਾਟ ਕਾਰਨ, ਮਨੁੱਖੀ ਜੀਵਨ ਦਾ ਸਾਡਾ ਮਿਸ਼ਨ ਪੂਰੀ ਦੁਨੀਆ ਵਿੱਚ ਅਸਫਲ ਹੋ ਰਿਹਾ ਹੈ। ਇਸ ਲਈ, ਮੈਂ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਪੂਰੀ ਦੁਨੀਆ ਵਿੱਚ ਬਿਨਾਂ ਕਿਸੇ ਜਾਤ, ਧਰਮ, ਰੰਗ ਦੇ ਭੇਦ ਦੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰਮਾਤਮਾ ਸਾਰਿਆਂ ਲਈ ਹੈ, ਅਤੇ ਅਸੀਂ ਪਰਮਾਤਮਾ ਨਾਲ ਆਪਣਾ ਰਿਸ਼ਤਾ ਭੁੱਲ ਗਏ ਹਾਂ। ਇਸ ਲਈ, ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਦੁੱਖ ਝੱਲ ਰਹੇ ਹੋ। ਅਤੇ ਉਸਦੀ ਸਿੱਖਿਆ ਭਗਵਦ-ਗੀਤਾ ਵਿੱਚ ਹੈ। ਜੇਕਰ ਅਸੀਂ ਪਾਲਣਾ ਕਰਦੇ ਹਾਂ, ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ; ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਹ ਸਾਡਾ ਉਦੇਸ਼ ਹੈ।"
751001 - Arrival Reception - ਮਾੱਰੀਸ਼ਸ