PA/751002b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾੱਰੀਸ਼ਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਇਹ ਮੁੰਡੇ, ਯੂਰਪ ਅਤੇ ਅਮਰੀਕਾ ਦੇ ਇਹ ਮੁੰਡੇ, ਉਨ੍ਹਾਂ ਨੇ ਇਸ ਅਧਿਆਤਮਿਕ ਜੀਵਨ ਨੂੰ ਅਪਣਾਇਆ ਹੈ ਭਾਵ ਉਨ੍ਹਾਂ ਨੇ ਇੰਦਰੀਆਂ ਦੀ ਸੰਤੁਸ਼ਟੀ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ - ਕੋਈ ਨਾਜਾਇਜ਼ ਸੈਕਸ ਨਹੀਂ, ਮਾਸ ਖਾਣਾ ਨਹੀਂ, ਕੋਈ ਜੂਆ ਨਹੀਂ, ਕੋਈ ਨਸ਼ਾ ਨਹੀਂ। ਇਹ ਜੀਵਨ ਦਾ ਭੌਤਿਕਵਾਦੀ ਤਰੀਕਾ ਹੈ। ਨਹੀਂ ਤਾਂ, ਇਸ ਜੀਵਨ ਅਤੇ ਉਸ ਜੀਵਨ ਵਿੱਚ ਕੀ ਅੰਤਰ ਹੈ?

ਇਸ ਲਈ ਜੇਕਰ ਅਸੀਂ ਜੀਵਨ ਦੇ ਭੌਤਿਕਵਾਦੀ ਤਰੀਕੇ ਨਾਲ ਜੁੜੇ ਰਹਿੰਦੇ ਹਾਂ, ਤਾਂ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਨੂੰ ਸਮਝਣਾ ਬਹੁਤ, ਬਹੁਤ ਮੁਸ਼ਕਲ ਹੋਵੇਗਾ। ਮਾਤਿਰ ਨ ਕ੍ਰਿਸ਼ਨੇ ਪਰਤ: ਸਵਤੋ ਵਾ ਮਿਥੋ 'ਭਿਪਦਯੇਤ ਗ੍ਰਹਿ-ਵ੍ਰਤਾਨਾਮ'। ਕਿਉਂ? ਹੁਣ, ਅਦੰਤ-ਗੋਭਿ:। ਅਦੰਤ ਦਾ ਅਰਥ ਹੈ ਬੇਕਾਬੂ। ਬੇਕਾਬੂ। ਸਾਡੀਆਂ ਇੰਦਰੀਆਂ ਬੇਕਾਬੂ ਹਨ।"""

751002 - ਪ੍ਰਵਚਨ SB 07.05.30 - ਮਾੱਰੀਸ਼ਸ