PA/751204 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
""ਇਹ ਮਨੁੱਖੀ ਜੀਵਨ ਦਾ ਰੂਪ ਦੁਰਲਭ ਹੈ, ਬਹੁਤ ਘੱਟ ਹੀ ਮਿਲਦਾ ਹੈ।" ਇਹ ਇੰਨਾ ਆਸਾਨ ਨਹੀਂ ਹੈ। ਬਹੁਤ ਸਾਰੇ ਬਦਮਾਸ਼ ਹਨ, ਉਹ ਕਹਿੰਦੇ ਹਨ ਕਿ ਇੱਕ ਵਾਰ ਜਦੋਂ ਤੁਸੀਂ ਮਨੁੱਖੀ ਜੀਵਨ ਵਿੱਚ ਆ ਜਾਂਦੇ ਹੋ ਤਾਂ ਕੋਈ ਹੋਰ ਗਿਰਾਵਟ ਨਹੀਂ ਹੁੰਦੀ। ਇਹ ਬਦਮਾਸ਼ੀ ਹੈ। ਜਦੋਂ ਕ੍ਰਿਸ਼ਨ ਕਹਿੰਦੇ ਹਨ ਕਿ ਦੇਹਿਨੋ ਸ੍ਮਿਨ ਯਥਾ ਦੇਹੇ ਕੌਮਾਰੰ ਯੌਵਨੰ ਜਰਾ ਤਥਾ ਦੇਹਾਂਤਰਮ-ਪ੍ਰਾਪਤਿਰ (ਭ.ਗ੍ਰੰ. 2.13), ਉਹ ਕਹਿੰਦੇ ਹਨ ਕਿ "ਜਿਵੇਂ ਤੁਸੀਂ ਸਰੀਰ ਬਦਲੇ ਹਨ, ਉਸੇ ਤਰ੍ਹਾਂ, ਅੰਤ ਵਿੱਚ ਵੀ ਤੁਹਾਨੂੰ ਸਰੀਰ ਬਦਲਣਾ ਪਵੇਗਾ।" ਉਹ ਕਦੇ ਨਹੀਂ ਕਹਿੰਦਾ ਕਿ "ਤੁਹਾਨੂੰ ਦੁਬਾਰਾ ਮਨੁੱਖੀ ਸਰੀਰ ਮਿਲੇਗਾ।" ਕਦੇ ਨਹੀਂ ਕਹਿੰਦਾ। ਤਥਾ ਦੇਹਾਂਤਰ-ਪ੍ਰਾਪਤਿਰ: "ਜੀਵਨ ਦਾ ਇੱਕ ਹੋਰ ਰੂਪ।" ਉਹ ਇੱਕ ਹੋਰ ਰੂਪ ਕੋਈ ਵੀ ਹੋ ਸਕਦਾ ਹੈ, 8400000 ਰੂਪ ਹਨ। ਇਸ ਲਈ "ਇੱਕ ਹੋਰ ਰੂਪ" ਦਾ ਅਰਥ ਹੈ ਉਹਨਾਂ ਵਿੱਚੋਂ ਕੋਈ ਵੀ। ਕੋਈ ਗਰੰਟੀ ਨਹੀਂ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ "ਹੁਣ ਮੇਰੇ ਕੋਲ ਮਨੁੱਖੀ ਰੂਪ ਹੈ, ਫਿਰ ਅਗਲੇ ਜਨਮ ਵਿੱਚ ਵੀ, ਮੈਂ ਮਨੁੱਖ ਬਣ ਜਾਂਦਾ ਹਾਂ।" ਨਹੀਂ।"
751204 - ਪ੍ਰਵਚਨ SB 07.06.03 - ਵ੍ਰਂਦਾਵਨ