PA/760217 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕਿਸੇ ਨੂੰ ਝੂਠਾ ਮਾਣ ਨਹੀਂ ਕਰਨਾ ਚਾਹੀਦਾ। ਹਰ ਕੋਈ... ਭੌਤਿਕ ਸੰਸਾਰ ਦਾ ਮਤਲਬ ਹੈ ਕਿ ਹਰ ਕੋਈ ਝੂਠਾ ਮਾਣ ਕਰਦਾ ਹੈ। ਹਰ ਕੋਈ ਸੋਚ ਰਿਹਾ ਹੈ, ਆਧਯੋ ਅਸ੍ਮਿ ਧਨਵਾਨ ਅਸਮਿ ਕੋ 'ਸ੍ਤਿ ਮਮ ਸਮਾ:। ਹਰ ਕੋਈ। ਇਹ ਬਿਮਾਰੀ ਹੈ। 'ਮੈਂ ਸਭ ਤੋਂ ਅਮੀਰ ਹਾਂ', 'ਮੈਂ ਸਭ ਤੋਂ ਸ਼ਕਤੀਸ਼ਾਲੀ ਹਾਂ', 'ਮੈਂ ਬਹੁਤ ਬੁੱਧੀਮਾਨ ਹਾਂ'। ਸਭ ਕੁਝ, 'ਮੈਂ ਹਾਂ'। ਇਸਨੂੰ ਅਹੰਕਾਰ ਕਿਹਾ ਜਾਂਦਾ ਹੈ। ਅਹੰਕਾਰ ਵਿਮੁਧਾਤਮਾ ਕਰਤਾਹਮ ਇਤਿ ਮਨਯਤੇ (ਭ.ਗ੍ਰੰ. 3.27)। ਇਹ ਝੂਠੀ ਪ੍ਰਤਿਸ਼ਠਾ, ਜਦੋਂ ਕੋਈ ਝੂਠੀਆਂ ਚੀਜ਼ਾਂ ਨਾਲ ਲੀਨ ਹੋ ਜਾਂਦਾ ਹੈ, ਤਾਂ ਉਹ ਵਿਮੁਧ, ਬਦਮਾਸ਼ ਬਣ ਜਾਂਦਾ ਹੈ। ਅਹੰਕਾਰ-ਵਿਮੁਧਾਤਮਾ ਕਰਤਾਹਮ ਇਤਿ ਮਨਯਤੇ। ਇਹ ਝੂਠੀ ਪ੍ਰਤਿਸ਼ਠਾ ਹੈ। ਸਾਨੂੰ ਇਸ ਝੂਠੀ ਪ੍ਰਤਿਸ਼ਠਾ ਨੂੰ ਤਿਆਗਣਾ ਪਵੇਗਾ।"
760217 - ਪ੍ਰਵਚਨ SB 07.09.10 - ਮਾਇਆਪੁਰ