PA/760224 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਦੀ ਸੇਵਾ ਵਿੱਚ ਸ਼ਾਮਲ ਨਹੀਂ ਕਰਦੇ, ਤੁਹਾਨੂੰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ। ਇਹ ਇੱਕ ਤੱਥ ਹੈ। ਅਸੀਂ ਬਹੁਤ ਸਾਰੀਆਂ ਯੋਜਨਾਵਾਂ ਅਤੇ ਉਪਚਾਰਕ ਉਪਾਵਾਂ ਦੀ ਖੋਜ ਕਰ ਸਕਦੇ ਹਾਂ, ਅਤੇ ਇਹ ਸਾਡੀ ਮਦਦ ਨਹੀਂ ਕਰੇਗਾ। ਇੱਕੋ ਇੱਕ ਹੱਲ ਹੈ ਕ੍ਰਿਸ਼ਨ ਨੂੰ ਸਮਰਪਣ ਕਰਨਾ। ਕ੍ਰਿਸ਼ਨ ਇਹ ਵਧੀਆ ਸਲਾਹ ਦਿੰਦੇ ਹਨ: ਸਰਵ-ਧਰਮਨ ਪਰਿਤਿਆਜਯ ਮਾਮ ਏਕੰ ਸ਼ਰਣਮ (ਭ.ਗੀ. 18.66)। ਇਹ ਤੁਹਾਡੇ ਸਾਰੇ ਰੋਗਾਂ ਨੂੰ ਠੀਕ ਕਰ ਦੇਵੇਗਾ। ਅਤੇ ਇਹ ਮਾਨਸਿਕਤਾ ਕਈ, ਕਈ ਜਨਮਾਂ ਤੋਂ ਬਾਅਦ ਵਿਹਾਰਕ ਅਨੁਭਵ ਦੁਆਰਾ ਆਉਂਦੀ ਹੈ, ਬਹੁਨਾਮ ਜਨਮਨਾਮ ਅੰਤੇ ਗਿਆਨਵਾਨ ਮਾਂਮ ਪ੍ਰਪਦਯੰਤੇ (ਭ.ਗੀ. 7.19), ਜਦੋਂ ਕੋਈ ਸਹੀ ਢੰਗ ਨਾਲ ਸਮਝਦਾ ਹੈ ਕਿ ਕ੍ਰਿਸ਼ਨ ਭਾਵਨਾ ਭਾਵਿਤ ਹੋਏ ਬਿਨਾਂ, ਕ੍ਰਿਸ਼ਨ ਦੇ ਸੇਵਕ ਬਣੇ ਬਿਨਾਂ, ਸ਼ਾਂਤੀ ਜਾਂ ਖੁਸ਼ੀ ਨਹੀਂ ਮਿਲ ਸਕਦੀ। ਜਨਾਤ੍ਵਾ ਮਾਂਮ ਸ਼ਾਂਤੀਮ ਰੱਛਤੀ, ਕ੍ਰਿਸ਼ਨ ਕਹਿੰਦੇ ਹਨ।"
760224 - ਪ੍ਰਵਚਨ SB 07.09.17 - ਮਾਇਆਪੁਰ