PA/760226 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ, ਆਪਣੇ... ਨੂੰ ਸੁਰੱਖਿਆ ਨਹੀਂ ਦੇ ਸਕਦੇ। ਨਹੀਂ, ਤੁਸੀਂ ਨਹੀਂ ਦੇ ਸਕਦੇ। ਇਹ ਸੰਭਵ ਨਹੀਂ ਹੈ। ਉਨ੍ਹਾਂ ਨੂੰ ਮਰਨਾ ਪਵੇਗਾ। ਉਨ੍ਹਾਂ ਨੂੰ ਮਾਇਆ ਦੇ ਜਾਲ ਦੁਆਰਾ ਫ਼ਸਾਇਆ ਜਾਵੇਗਾ। ਤੁਸੀਂ ਉਨ੍ਹਾਂ ਨੂੰ ਨਹੀਂ ਬਚਾ ਸਕਦੇ। ਜੇ ਤੁਸੀਂ ਉਨ੍ਹਾਂ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲਾ ਬਣਾਓ। ਇਹੀ ਇੱਕੋ ਇੱਕ ਉਪਾਅ ਹੈ। ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਕੇ ਬਚਾਉਣ ਵਿੱਚ ਮਾਹਰ ਨਹੀਂ ਹੋ, ਤਾਂ ਤੁਸੀਂ... ਤੁਹਾਨੂੰ ਪਿਤਾ ਅਤੇ ਮਾਤਾ ਨਹੀਂ ਬਣਨਾ ਚਾਹੀਦਾ। ਇਹ ਅਸਲ ਗਰਭ ਨਿਰੋਧਕ ਤਰੀਕਾ ਹੈ, ਕਿ "ਮੈਂ... ਅਸੀਂ ਵਿਆਹੇ ਹੋਏ ਹਾਂ, ਬਿਨਾਂ ਸ਼ੱਕ, ਪਤੀ ਅਤੇ ਪਤਨੀ ਹਾਂ, ਪਰ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਸੁਰੱਖਿਆ ਦੇਣ ਦੇ ਯੋਗ ਨਹੀਂ ਹੁੰਦੇ - ਹੁਣ ਹੋਰ ਮੌਤ ਨਹੀਂ - ਸਾਨੂੰ ਬੱਚੇ ਪੈਦਾ ਨਹੀਂ ਕਰਨੇ ਚਾਹੀਦੇ।" ਇਹ ਅਸਲ ਗਰਭ ਨਿਰੋਧਕ ਹੈ।"
760226 - ਪ੍ਰਵਚਨ SB 07.09.19 - ਮਾਇਆਪੁਰ