PA/760306 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਇਹ ਵੈਸ਼ਣਵ ਪਧਤੀ ਹੈ। ਤਵ ਭ੍ਰਿੱਤਯ-ਸੇਵਾਮ। ਵੈਸ਼ਣਵ ਸਿੱਧੇ ਤੌਰ 'ਤੇ ਕ੍ਰਿਸ਼ਨ ਕੋਲ ਨਹੀਂ ਪਹੁੰਚਦੇ। ਇਹ ਵੈਸ਼ਣਵ ਨਹੀਂ ਹੈ। ਇਹ ਬੇਵਕੂਫੀ ਹੈ। ਤੁਸੀਂ ਕ੍ਰਿਸ਼ਨ ਕੋਲ ਨਹੀਂ ਪਹੁੰਚ ਸਕਦੇ। ਚੈਤੰਨਯ ਮਹਾਪ੍ਰਭੂ ਨੇ ਸਾਨੂੰ ਸਿਖਾਇਆ ਹੈ, ਗੋਪੀ-ਭਰਤੁ: ਪਦ-ਕਮਲਯੋਰ ਦਾਸ-ਦਾਸ-ਦਾਸਾਨੁਦਾਸ: (CC Madhya 13.80)। ਇਹ ਪ੍ਰਕਿਰਿਆ ਹੈ। ਤੁਹਾਨੂੰ... ਜਿਵੇਂ ਤੁਹਾਨੂੰ ਪਰੰਪਰਾ ਪ੍ਰਣਾਲੀ ਦੁਆਰਾ ਸੰਪੂਰਨ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ - ਇਮੰ ਵਿਵਸਵਤੇ ਯੋਗੰ ਪ੍ਰੋਕਤਵਾਨ ਅਹਮ ਅਵਯਮ (ਭ.ਗੀ. 4.1) - ਉਸੇ ਤਰ੍ਹਾਂ, ਤੁਹਾਨੂੰ ਪਰੰਪਰਾ ਪ੍ਰਣਾਲੀ ਦੁਆਰਾ ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਤੱਕ ਪਹੁੰਚਣਾ ਪਵੇਗਾ।"
760306 - ਪ੍ਰਵਚਨ SB 07.09.28 - ਮਾਇਆਪੁਰ