PA/760322 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸ਼੍ਰੀ-ਕ੍ਰਿਸ਼ਨ-ਚੈਤੰਨਯ-ਪ੍ਰਭੂ ਦਯਾ ਕੋਰੋ ਮੋਰ, ਤੋਮਾ ਵਿਨਾ ਕੇ ਦਯਾਲੁ, ਜਗਤ ਸੰਸਾਰੇ। ਅਸਲ ਵਿੱਚ ਅਸੀਂ ਕਿਸੇ ਵੱਡੇ ਆਦਮੀ ਅਤੇ ਛੋਟੇ ਆਦਮੀ ਦੀ ਕਿਰਪਾ ਦੀ ਇੱਛਾ ਰੱਖਦੇ ਹਾਂ। ਇਹ ਚੱਲ ਰਿਹਾ ਹੈ। ਇਹ ਭੌਤਿਕ ਸੰਸਾਰ ਹੈ। ਪਰ ਜੇਕਰ ਅਸੀਂ ਭਗਵਾਨ ਦੀ ਸਰਵਉੱਚ ਸ਼ਖਸੀਅਤ ਤੋਂ ਕਿਰਪਾ ਦੀ ਮੰਗ ਕਰਦੇ ਹਾਂ, ਤਾਂ ਇਹ ਬਹੁਤ ਵਧੀਆ ਹੈ। ਇਧਰ-ਉਧਰ ਜਾਣ ਦੀ ਬਜਾਏ, ਜੇਕਰ ਅਸੀਂ... ਅਸੀਂ ਕਿਰਪਾ ਚਾਹੁੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਦੂਸਰੇ ਸਾਡੇ ਉੱਪਰ ਕਿਰਪਾ ਨਹੀਂ ਕਰ ਸਕਦੇ। ਇਹੀ ਮੁੱਦਾ ਹੈ। ਉਨ੍ਹਾਂ ਨੇ ਦੁਖੀ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੀਆਂ ਮਾਨਵਤਾਵਾਦੀ ਸੰਸਥਾਵਾਂ ਸ਼ੁਰੂ ਕੀਤੀਆਂ ਹਨ, ਪਰ ਇਹ ਸੰਭਵ ਨਹੀਂ ਹੈ। ਉਹ ਨਹੀਂ ਕਰ ਸਕਦੇ। ਉਹ ਅਜਿਹਾ ਨਹੀਂ ਕਰ ਸਕਦੇ। ਇਹ ਝੂਠਾ ਯਤਨ ਹੈ।"
760322 - ਪ੍ਰਵਚਨ SB 07.09.42 - ਮਾਇਆਪੁਰ