"ਇਹ ਮਨੁੱਖੀ ਸਰੀਰ ਘਰ ਵਾਪਸ ਜਾਣ ਲਈ, ਵਾਪਸ ਭਗਵਾਨ ਧਾਮ ਜਾਣ ਲਈ ਹੈ। ਯਦ ਗਤਵਾ ਨ ਨਿਵਰਤੰਤੇ ਤਦ ਧਾਮ ਪਰਮੰ ਮਮ (ਭ.ਗ੍ਰੰ. 15.6)। ਅਸੀਂ ਸਦੀਵੀ ਹਾਂ। ਜਿਵੇਂ ਪਰਮਾਤਮਾ ਸਦੀਵੀ ਹੈ ਅਸੀਂ ਵੀ ਸਦੀਵੀ ਹਾਂ ਕਿਉਂਕਿ ਅਸੀਂ ਪਰਮਾਤਮਾ ਦਾ ਅੰਗ ਹਾਂ। ਜਿਵੇਂ ਪਰਮਾਤਮਾ ਹਮੇਸ਼ਾਂ ਅਨੰਦਮਈ, ਪ੍ਰਸੰਨ ਹੈ, ਉਸੇ ਤਰ੍ਹਾਂ ਸਾਡਾ ਸੁਭਾਅ ਹਮੇਸ਼ਾਂ ਅਨੰਦਮਈ ਅਤੇ ਪ੍ਰਸੰਨ ਹੈ। ਸਚ-ਚਿਦ-ਆਨੰਦ-ਵਿਗ੍ਰਹ: (ਭ. 5.1)। ਸਚ-ਚਿਦ-ਆਨੰਦ। ਸਤਿ ਦਾ ਅਰਥ ਹੈ ਸਦੀਵੀ ਅਤੇ ਚਿਤ ਦਾ ਅਰਥ ਹੈ ਅਨੰਦਮਈ... ਚਿਤ ਦਾ ਅਰਥ ਹੈ ਗਿਆਨ ਨਾਲ ਭਰਪੂਰ, ਅਤੇ ਆਨੰਦ, ਆਨੰਦ ਦਾ ਅਰਥ ਹੈ ਅਨੰਦਮਈ। ਇਹ ਸਾਡਾ ਸੁਭਾਅ ਹੈ। ਇਸ ਲਈ ਅਸੀਂ ਜੀਣਾ ਚਾਹੁੰਦੇ ਹਾਂ, ਅਸੀਂ ਮਰਨਾ ਨਹੀਂ ਚਾਹੁੰਦੇ।"
|