PA/760326 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਕਿਹਾ ਗਿਆ ਹੈ, ਯ ਇਮੰ ਪਰਮੰ ਗੁਹਯੰ ਮਦ-ਭਕ੍ਤੇਸ਼ਵ ਅਭਿਧਾਸਯਤਿ (ਭ.ਗੀ. 18.68): 'ਜੋ ਕੋਈ ਵੀ ਭਗਵਦ-ਗੀਤਾ ਦੇ ਇਸ ਗੁਪਤ ਵਿਗਿਆਨ ਦਾ ਪ੍ਰਚਾਰ ਕਰਨ ਵਿੱਚ ਰੁੱਝਿਆ ਹੋਇਆ ਹੈ', ਨ ਚ ਤਸ੍ਮਾਨ੍ ਮਨੁਸ਼੍ਯੇਸ਼ੁ ਕਸ਼੍ਚਿਦ ਮੇ ਪ੍ਰਿਯ-ਕ੍ਰਿਤਮ: (ਭ.ਗੀ. 18.69), 'ਮੇਰੇ ਲਈ ਉਸ ਤੋਂ ਵੱਧ ਪਿਆਰਾ ਕੋਈ ਨਹੀਂ ਹੈ'। ਜੇਕਰ ਤੁਸੀਂ ਕ੍ਰਿਸ਼ਨ ਦੁਆਰਾ ਬਹੁਤ ਜਲਦੀ ਮਾਨਤਾ ਚਾਹੁੰਦੇ ਹੋ, ਤਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਪ੍ਰਚਾਰ ਕਰਦੇ ਰਹੋ। ਚਾਹੇ ਇਹ ਅਪੂਰਣ ਤੌਰ 'ਤੇ ਕੀਤਾ ਗਿਆ ਹੈ, ਪਰ ਕਿਉਂਕਿ ਤੁਸੀਂ ਆਪਣੀ ਸਮਰੱਥਾ ਵਿੱਚ ਇਮਾਨਦਾਰ ਹੋ..., ਤੁਹਾਡੇ ਕੋਲ ਜੋ ਵੀ ਸਮਰੱਥਾ ਹੈ, ਜੇਕਰ ਤੁਸੀਂ ਪ੍ਰਚਾਰ ਕਰਦੇ ਹੋ, ਤਾਂ ਕ੍ਰਿਸ਼ਨ ਬਹੁਤ ਖੁਸ਼ ਹੋਣਗੇ।"
760326 - ਪ੍ਰਵਚਨ SB 07.09.44 - ਦਿੱਲੀ