PA/760402 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕਈ ਵਾਰ ਵਿਵਾਦ ਹੁੰਦਾ ਹੈ ਕਿ "ਤੁਸੀਂ ਭਗਵਾਨ ਰਾਮਚੰਦਰ ਦੀ ਪੂਜਾ ਨਹੀਂ ਕਰਦੇ" ਜਾਂ "ਤੁਸੀਂ ਪਹਿਲਾਂ ਰਾਮਚੰਦਰ ਦਾ ਨਾਮ ਨਹੀਂ ਜਪਦੇ।" ਇਹ ਸਭ ਭੌਤਿਕ ਵਿਚਾਰ ਹਨ। ਚਾਹੇ ਤਾਂ ਤੁਸੀਂ ਹਰੇ ਰਾਮ ਦਾ ਜਾਪ ਕਰਦੇ ਹੋ ਜਾਂ ਹਰੇ ਕ੍ਰਿਸ਼ਨ ਦਾ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਤੁਸੀਂ ਚਾਹੋ, ਤਾਂ ਤੁਸੀਂ ਹਰੇ ਰਾਮ ਨਾਲ ਸ਼ੁਰੂ ਕਰ ਸਕਦੇ ਹੋ, ਅਤੇ ਜੇ ਤੁਸੀਂ ਚਾਹੋ, ਤਾਂ ਤੁਸੀਂ..., ਮੇਰਾ ਮਤਲਬ ਹੈ, ਇਹ ਨਵਾਂ ਸਵਾਲ, ਕਿ "ਤੁਸੀਂ ਹਰੇ ਰਾਮ ਦਾ ਜਾਪ ਨਹੀਂ ਕਰ ਰਹੇ ਹੋ। ਤੁਸੀਂ ਵਿਤਕਰਾ ਕਰ ਰਹੇ ਹੋ।" ਅਸੀਂ ਕੋਈ ਵਿਤਕਰਾ ਨਹੀਂ ਕਰਦੇ। ਅਸੀਂ ਬਰਾਬਰ ਰੱਖਦੇ ਹਾਂ। ਪਰ ਮੈਨੂੰ ਕ੍ਰਿਸ਼ਨ ਦਾ ਰੂਪ ਪਸੰਦ ਹੈ। ਹਨੂਮਾਨਚੰਦਰ ਨੂੰ ਰਾਮ ਦਾ ਰੂਪ ਪਸੰਦ ਸੀ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਵੀ ਰੂਪ ਪਸੰਦ ਹੈ ਅਤੇ ਉਹ ਪਰਮਾਤਮਾ ਹੋਵੇਗਾ। ਨਹੀਂ। ਤੁਹਾਨੂੰ ਸ਼ਾਸਤਰ ਦੀ ਦਿਸ਼ਾ ਅਨੁਸਾਰ ਚੱਲਣਾ ਪਵੇਗਾ।"
760402 - ਪ੍ਰਵਚਨ SB 07.09.47 - ਵ੍ਰਂਦਾਵਨ