PA/760403 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕਹਿੰਦੇ ਹਨ, ਅਵਜਾਨੰਤੀ ਮਾਂ ਮੂਢਾ ਮਾਨੁਸ਼ੀਂ ਤਨੁਮ ਆਸ਼੍ਰਿਤ: (ਭ.ਗ੍ਰੰ. 9.11)। ਜਦੋਂ ਕ੍ਰਿਸ਼ਨ ਆਮ ਮਨੁੱਖ ਵਾਂਗ ਆਉਂਦੇ ਹਨ ਅਤੇ ਪਾਂਡਵਾਂ ਦੇ ਨਾਲ ਰਹਿੰਦੇ ਹਨ, ਤਾਂ ਲੋਕ ਉਨ੍ਹਾਂ ਨੂੰ ਆਮ ਮਨੁੱਖ ਵਜੋਂ ਲੈਂਦੇ ਹਨ। ਇਹ ਮੂਢਾ ਹੈ। ਅਵਜਾਨੰਤੀ ਮਾਂ ਮੂਢਾ:। ਹਰ ਚੀਜ਼ ਵਿੱਚ ਕ੍ਰਿਸ਼ਨ ਹੈ। ਬਸ ਸਾਨੂੰ ਹਰ ਪਰਮਾਣੂ ਵਿੱਚ, ਹਰ ਜਗ੍ਹਾ, ਜੋ ਵੀ ਅਸੀਂ ਦੇਖਦੇ ਹਾਂ, ਉਸ ਵਿੱਚ ਕ੍ਰਿਸ਼ਨ ਨੂੰ ਦੇਖਣ ਲਈ ਆਪਣੀ ਦ੍ਰਿਸ਼ਟੀ ਨੂੰ ਸ਼ੁੱਧ ਕਰਨਾ ਹੋਵੇਗਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਸਭ ਤੋਂ ਉੱਚੀ ਸੰਪੂਰਨਤਾ ਹੈ, ਅਤੇ ਇਸਦਾ ਵਰਣਨ ਚੈਤੰਨਯ-ਚਰਿਤਾਮ੍ਰਿਤ ਵਿੱਚ ਕੀਤਾ ਗਿਆ ਹੈ, ਸਥਾਵਰਾ-ਜੰਗਮ ਦੇਖੀ ਨਾ ਦੇਖੇ ਤਾਰਾ ਮੂਰਤੀ, ਸਰਵਤ੍ਰ ਸ੍ਫੁਰਯਾ ਤਾਰਾ ਇਸ਼ਟਾ ਦੇਵਾ ਮੂਰਤੀ (CC ਮੱਧ 8.274)।"
760403 - ਪ੍ਰਵਚਨ SB 07.09.48 - ਵ੍ਰਂਦਾਵਨ