PA/760420 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਲਬੋਰਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੀਵ ਹਸਤੀ ਮਾਂ ਦੇ ਗਰਭ ਵਿੱਚ ਪਿਤਾ ਦੇ ਬੀਜ ਰਾਹੀਂ ਪ੍ਰਵੇਸ਼ ਕਰਦੀ ਹੈ, ਇਹੀ ਪ੍ਰਕਿਰਿਆ ਹੈ। ਜਦੋਂ ਤੱਕ ਜੀਵ ਹਸਤੀ ਪ੍ਰਵੇਸ਼ ਨਹੀਂ ਕਰਦੀ, ਸਰੀਰ ਨਹੀਂ ਬਣਦਾ। ਇਹ ਸਿਰਫ਼ ਪਦਾਰਥ ਹੈ। ਜਦੋਂ ਜੀਵ ਹਸਤੀ ਪ੍ਰਵੇਸ਼ ਕਰਦੀ ਹੈ, ਤਾਂ ਉਸਦੇ ਮਨ ਅਨੁਸਾਰ ਸਰੀਰ ਬਣਦੇ ਹਨ। ਉਹ ਇਸ ਬਾਰੇ ਕੀ ਜਾਣਦੇ ਹਨ? ਹਮ? ਯਮ ਯਮ ਵਾਪਿ ਸ੍ਮਰਣ ਭਾਵਮ ਤਯਾਜਤਿ ਅੰਤੇ ਕਾਲੇਵਰਮ (ਭ.ਗ੍ਰੰ. 8.6)। ਪਦਾਰਥ ਸਿਰਫ਼ ਇੱਛਾ ਅਨੁਸਾਰ ਸਥਾਪਤ ਹੁੰਦਾ ਹੈ। ਜਿਵੇਂ ਅਸੀਂ ਆਪਣੀ ਇੱਛਾ ਅਨੁਸਾਰ ਇਸ ਵੱਡੇ ਘਰ ਦਾ ਨਿਰਮਾਣ ਕੀਤਾ ਹੈ। ਪਦਾਰਥ ਆਪਣੇ ਆਪ ਇਸ ਵੱਡੇ ਘਰ ਵਾਂਗ ਆਕਾਰ ਨਹੀਂ ਲੈਂਦਾ। ਮੈਂ ਮਾਲਕ ਹਾਂ। ਮੈਂ ਚਾਹੁੰਦਾ ਹਾਂ, 'ਕਮਰਿਆਂ ਨੂੰ ਇਸ ਤਰ੍ਹਾਂ ਬਣਾਓ'। ਇਸੇ ਤਰ੍ਹਾਂ, ਭੌਤਿਕ ਤੱਤ, ਪਿਤਾ ਦਾ ਬੀਜ ਅਤੇ ਮਾਂ ਦਾ ਅੰਡਾ ਮਿਲਾਉਂਦੇ ਹਨ, ਇਹ ਇੱਕ ਢੁਕਵਾਂ, ਜਿਸਨੂੰ ਕਿਹਾ ਜਾਂਦਾ ਹੈ, ਸੀਮਿੰਟ ਬਣਾਉਂਦਾ ਹੈ, ਅਤੇ ਹੁਣ ਜੀਵ ਦੀ ਇੱਛਾ ਅਨੁਸਾਰ ਉਹ ਬਸ ਜਾਵੇਗਾ। ਇਹ ਨਹੀਂ ਕਿ ਸੀਮਿੰਟ ਆਪਣੇ ਆਪ ਇੱਕ ਕਮਰਾ ਜਾਂ ਪਾਈਪ ਜਾਂ ਇਹ ਜਾਂ ਉਹ ਬਣ ਜਾਂਦਾ ਹੈ।"
760420 - ਗੱਲ ਬਾਤ - ਮੈਲਬੋਰਨ